ਨਵੀਂ ਦਵਾਈ ਤੋਂ ਅਲਜ਼ਾਈਮਰ ਦੇ ਇਲਾਜ਼ ''ਚ ਮਿਲ ਸਕਦੀ ਹੈ ਮਦਦ

Saturday, Jan 28, 2017 - 09:13 AM (IST)

ਨਵੀਂ ਦਵਾਈ ਤੋਂ ਅਲਜ਼ਾਈਮਰ ਦੇ ਇਲਾਜ਼ ''ਚ ਮਿਲ ਸਕਦੀ ਹੈ ਮਦਦ
ਜਲੰਧਰ- ਜਾਪਾਨੀ ਖੋਜਕਾਰਾਂ ਨੇ ਇਕ ਨਵੀਂ ਦਵਾਈ ਵਿਕਸਿਤ ਕੀਤੀ ਹੈ, ਜਿਸ ਨਾਲ ਗਿਆਨ ਸਮਰੱਥਾ ''ਚ ਯਾਦਾਸ਼ਤ ਅਤੇ ਦਿਮਾਗ ''ਚ ਐਮਲਾਇਡ ਬੀਟਾ ਪ੍ਰੋਟੀਨ ਦੀ ਉਤਪੱਤੀ ''ਚ ਕਮੀ ਲਿਆਈ ਜਾ ਸਕਦੀ ਹੈ। ਇਸ ਨਾਲ ਅਲਜ਼ਾਈਮਰ ਦੇ ਉਪਚਾਰ ''ਚ ਮਦਦ ਮਿਲਣ ਦੀ ਸੰਭਾਵਨਾ ਹੈ। ਜਾਪਾਨ ਦੇ ਤੋਹੋਕੁ ਯੂਨੀਵਰਸਿਟੀ  ਦੇ ਖੋਜਕਾਰਾਂ ਨੇ ਪਾਇਆ ਹੈ ਕਿ ਟੀ-ਪ੍ਰਕਾਰ ਦੇ ਕੈਲਸ਼ੀਅਮ ਚੈਨਲ ਨੂੰ ਅੱਗੇ ਵਧਾਉਣ ਵਾਲਾ ''ਐੱਸ. ਏ. ਕੇ-3'' ਦਿਮਾਗ ''ਚ ਐਸੀਟੋਕੋਲਿਨ ਦੇ  ਸਰਵ ''ਚ ਵਾਧਾ ਕਰਦੇ ਹਨ ਅਤੇ ਨਾਲ ਹੀ ਯਾਦਾਸ਼ਤ ਟਿਸ਼ੂ ਕੇ. ਐੱਮ. ਕੇ. ਆਈ. ਆਈ ਨੂੰ ਸਰਗਰਮ ਕਰ ਕੇ ਗਿਆਨ ਸਮਰੱਥਾ ਦੇ ਨਿਯੰਤਰਣ ''ਚ ਅਹਿਮ ਭੂਮਿਕਾ ਨਿਭਾਉਂਦਾ ਹੈ। 
ਐਸੀਟੋਕੋਲਿਨ ਸਿਸਟਮ ਦੇ ਠੀਕ ਨਾਲ ਕੰਮ ਨਹੀਂ ਕਰਨ ਨੂੰ ਹੀ ਅਲਜ਼ਾਈਮਰ ਅਤੇ ਦਿਮਾਗੀ ਕਮਜ਼ੋਰੀ ਲਈ ਜ਼ਿੰਮੇਵਾਰ ਮੰਨਿਆਂ ਗਿਆ ਹੈ। ਤੋਹੋਕੁ ਯੂਨੀਵਰਸਿਟੀ ਦੇ ਕੋਹਜੀ ਫੁਫੁਨਾਗਾ ਦੇ ਮੁਤਾਬਕ ਅਧਿਐਨ ਦੇ ਦੌਰਾਨ ਇਹ ਪਾਇਆ ਗਿਆ ਹੈ ਕਿ ''ਐੱਸ. ਏ. ਕੇ-3'' ਐਮਲਾਈਡ ਬੀਟਾ ਪ੍ਰੋਟੀਨ ਦੀ ਉਤਪੱਤੀ ''ਚ ਕਮੀ ਲਿਆਉਣ  ''ਚ ਸਮਰੱਥ ਹੈ। ਖੋਜਕਾਰਾਂ ਦੇ ਮੁਤਾਬਕ ਅਗਲੇ ਕੁਝ ਸਾਲਾਂ ''ਚ ਇਸ ਦਵਾਈ ਦਾ ਕਲੀਨੀਕਲ ਪਰੀਖਣ ਸ਼ੁਰੂ ਕੀਤਾ ਜਾਵੇਗਾ।  
 

Related News