ਇਸ ਦਿਨ ਲਾਂਚ ਹੋਣ ਜਾ ਰਹੀ ਹੈ ਨਵੀਂ ਮਾਰੂਤੀ ਬਲੈਨੋ
Tuesday, Feb 15, 2022 - 05:21 PM (IST)
ਆਟੋ ਡੈਸਕ– ਮਾਰੂਤੀ ਸੁਜ਼ੂਕੀ ਅਗਲੇ ਹਫ਼ਤੇ ਆਪਣੀ ਨਵੀਂ ਬਲੈਨੋ ਨੂੰ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਦੁਆਰਾ ਇਸਦੀ ਅਧਿਕਾਰਤ ਲਾਂਚਿੰਗ ਤੋਂ ਪਹਿਲਾਂ ਗੁਜਰਾਤ ਪਲਾਂਟ ਤੋਂ ਕਾਰਾਂ ਦੀ ਡਿਸਪੈਚਮੈਂਟ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਦੌਰਾਨ ਨਵੀਂ ਬਲੈਨੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਸਾਹਮਣੇ ਆਈਆਂ ਤਸਵੀਰਾਂ ਅਨੁਸਾਰ ਜਾਣਦੇ ਹਾਂ ਕੀ ਕੀ ਕੁਝ ਖ਼ਾਸ ਹੋਵੇਗਾ ਇਸ 2022 ਮਾਰੂਤੀ ਸੁਜ਼ੂਕੀ ਬਲੈਨੋ ’ਚ ਸ਼ਾਮਿਲ-
2022 ਮਾਰੂਤੀ ਸੁਜ਼ੂਕੀ ਬਲੈਨੋ ਐਕਸਟੀਰੀਅਰ
ਸਾਹਮਣੇ ਆਈਆਂ ਤਸਵੀਰਾਂ ਅਨੁਸਾਰ ਨਵੀਂ ਬਲੈਨੋ ’ਚ ਪੂਰੀ ਤਰ੍ਹਾਂ ਨਵਾਂ ਬਾਡੀ ਸ਼ੇਲ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸਦੇ ਸਾਰੇ ਬਾਡੀ ਪੈਨਲ ਨੂੰ ਵੀ ਰੀਡਿਜ਼ਾਇਨ ਕੀਤਾ ਗਿਆ ਹੈ। ਇਸਤੋਂ ਇਲਾਵਾ ਫਰੰਟ ’ਚ L-ਆਕਾਰ ਦੇ ਰੈਪਰਾਊਂਡ ਹੈੱਡਲੈਂਪ, ਐੱਲ.ਈ.ਡੀ. ਡੇ-ਟਾਈਮ ਰਨਿੰਗ ਲੈਂਪ ਅਤੇ ਵੇਰੀਐਂਟ ਦੇ ਆਧਾਰ ’ਤੇ ਪ੍ਰਾਜੈਕਟਰ ਸੈੱਟ-ਅਪ ਵੀ ਸ਼ਾਮਲ ਕੀਤਾ ਗਿਆ ਹੈ। ਗੱਲ ਕਰੀਅ ਰੀਅਰ ਦੀ ਤਾਂ ਇਸ ਵਿਚ ਇਕ ਨਵਾਂ ਟੇਲਗੇਟ ਡਿਜ਼ਾਇਨ, ਨਵਾਂ L-ਆਕਾਰ ਦਾ ਟੇਲ-ਲੈਂਪ ਮਿਲਦਾ ਹੈ ਅਤੇ ਇਕ ਨਵਾਂ ਬੰਪਰ ਦਿੱਤਾ ਗਿਆ ਹੈ।
10 ਮਾਡਲਾਂ ’ਚ ਹੋਵੇਗੀ ਉਪਲੱਬਧ
ਕੰਪਨੀ ਨਵੀਂ ਬਲੈਨੋ ’ਚ 4 ਪ੍ਰਮੁੱਖ ਮਾਡਲ ਪੇਸ਼ ਕਰੇਗੀ ਜੋ ਕਿ ਅੱਗੇ 10 ਟ੍ਰਿਮ ’ਚ ਉਪਲੱਬਧ ਹੋਣਗੇ। ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ K12N 1.2 ਲੀਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ, ਜਿਸਨੂੰ 5 ਸਪੀਡ ਮੈਨੂਅਲ ਅਤੇ ਏ.ਐੱਮ.ਟੀ. ਆਟੋਮੈਟਿਕ ਗਿਅਰਬਾਕਸ ਆਪਸ਼ਨ ਨਾਲ ਪੇਸ਼ ਕੀਤਾ ਜਾਵੇਗਾ।
360 ਡਿਗਰੀ ਕੈਮਰੇ ਨਾਲ ਆਏਗੀ
ਕੰਪਨੀ ਦੁਆਰਾ ਜਾਰੀ ਟੀਜ਼ਰ ’ਚ ਇਹ ਵੇਖਿਆ ਗਿਆ ਹੈ ਕਿ ਅਪਕਮਿੰਗ ਬਲੈਨੋ ਦਾ ਟਾਪ-ਵੇਰੀਐਂਟ 360 ਡਿਗਰੀ ਕੈਮਰਾ ਨਾਲ ਜਾਏਗਾ। ਜਦਕਿ ਇਹ ਕਈ ਸ਼ਾਨਦਾਰ ਫੀਚਰਜ਼ ਨਾਲ ਲੈਸ ਹੋਵੇਗੀ।
ਲਾਂਚ ਅਤੇ ਕੀਮਤ ਦੀ ਡਿਟੇਲ
ਲਾਂਚਿੰਗ ਨੂੰ ਲੈ ਕੇ ਕੰਪਨੀ ਦੁਆਰਾ ਅਧਿਕਾਰਤ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਸੂਤਰਾਂ ਮੁਤਾਬਕ, ਇਸਨੂੰ 23 ਫਰਵਰੀ ਨੂੰ ਰਿਵੀਲ ਕੀਤਾ ਜਾਵੇਗਾ ਅਤੇ ਮਾਰਚ ਦੀ ਸ਼ੁਰਆਤ ’ਚ ਗਾਹਕਾਂ ਨੂੰ ਡਿਲਿਵਰੀ ਸ਼ੁਰੂ ਕੀਤੀ ਜਾਵੇਗੀ। ਕੀਮਤ ਦੀ ਜਾਣਕਾਰੀ ਲਈ ਇਸਦੀ ਲਾਂਚਿੰਗ ਤਕ ਦਾ ਇੰਤਜ਼ਾਰ ਕਰਨਾ ਹੋਵੇਗਾ।