3 ਮਾਰਚ ਨੂੰ ਭਾਰਤ ''ਚ ਦਸਤਕ ਦੇਵੇਗੀ Lamborghini ਦੀ ਇਹ ਸੁਪਰਕਾਰ

02/24/2017 11:54:36 AM

ਜਲੰਧਰ- ਇਤਾਲਵੀ ਸੁਪਰਕਾਰ ਮੇਕਰ ਲੈਂਬੌਰਗਿਨੀ ਦੀਆਂ ਸੁਪਰਕਾਰਾਂ ਦੁਨਿਆਭਰ ''ਚ ਮਸ਼ਹੂਰ ਹਨ। ਭਾਰਤ ''ਚ ਵੀ ਇਸ ਨਾਮ ਤੋਂ ਕੋਈ ਵੀ ਅਨਜਾਣ ਨਹੀਂ, ਬਲਕਿ ਪਿਛਲੇ ਕੁਝ ਸਾਲਾਂ ਤੋਂ ਹਰ ਉਹ ਸਲੈਬਰਿਟੀ ਜੋ ਸਪੋਰਟਸ ਅਤੇ ਐਂਡਵੇਂਚਰ ''ਚ ਰੁਚੀ ਰੱਖਦਾ ਹੈ, ਲੈਂਬੌਰਗਿਨੀ ਕਾਰ ਦਾ ਸ਼ੌਕ ਫਰਮਾ ਰਿਹਾ ਹੈ । ਕੰਪਨੀ ਨੇ ਹਾਲ ''ਚ ਹੀ ਆਪਣੀ ਫਲੈਗਸ਼ਿਪ ਕਾਰ ਲੈਂਬਾਰਗਿਨੀ ਐਵੇਂਟਅਡੋਰ ਐੱਸ ਨੂੰ ਅੰਤਰਰਾਸ਼ਟਰੀ ਬਾਜ਼ਾਰ ''ਚ ਲਾਂਚ ਕੀਤਾ ਸੀ । ਹੁਣ ਐਵੇਂਟਅਡੋਰ ਐੱਸ ਭਾਰਤ ''ਚ ਵੀ ਦਸਤਕ ਦੇਣ ਨੂੰ ਤਿਆਰ ਹੈ। 3 ਮਾਰਚ ਨੂੰ ਇਹ ਸੁਪਰ ਕਾਰ ਭਾਰਤ ਦੇ ਬਾਜ਼ਾਰਾਂ ''ਚ ਦਬਦਬਾ ਕਾਈਮ ਕਰਨ ਆ ਰਹੀ ਹੈ। 1 ਫਰਵਰੀ ਨੂੰ Huracan RW4 Spyder  ਦੇ ਲਾਂਚ ਤੋਂ ਬਾਅਦ ਲੈਂਬੌਰਗਿਨੀ ਦੀ ਇਹ ਦੂੱਜੀ ਨਵੀਂ ਕਾਰ ਹੋਵੇਗੀ।

 

ਨਵੀਂ ਐਵੇਂਟਅਡੋਰ ਐੱਸ ਦੇ ਫੀਚਰਸ ''ਚ ਪਿਛਲੀ ਕਾਰ ਦੇ ਮੁਕਾਬਲੇ ਕਈ ਅਹਿਮ ਬਦਲਾਵ ਕੀਤੇ ਗਏ ਹਨ। ਫ੍ਰੰਟ ਬੰਪਰ, ਰਿਅਰ ਬੰਪਰ, ਡਿਫਿਊਜ਼ਰ ਅਤੇ ਏਅਰ ਇੰਟੈਕਸ ਜਿਹੇ ਬਦਲਾਵ ਸਾਫ਼ ਤੌਰ ''ਤੇ ਸਪੋਰਟ ਕਾਰ ਲਵਰਸ ਨੂੰ ਆਪਣੇ ਵੱਲ ਆਕਰਸ਼ਿਤ ਕਰਣਗੇ। ਐਵੇਂਟਅਡੋਰ ''ਚ ਈ. ਜੀ. ਓ ਡਰਾਈਵਿੰਗ ਮੋਡ ਵੀ ਦਿੱਤਾ ਗਿਆ ਹੈ । ਇਸ ''ਚ ਤੁਹਾਨੂੰ ਮਿਲੇਗਾ ਕਸਟਮਾਈਜ਼ ਸਟੀਅਰਿੰਗ, ਸਸਪੇਂਸ਼ਨ ਅਤੇ ਇੰਜਣ ਸੈਟਿੰਗਸ। ਇਹ ਫੀਚਰ ਸਟੈਂਡਰਡ STRADA, SPORTS ਅਤੇ CORSA ਮਾਡਲਸ ''ਚ ਮਿਲੇਗਾ। ਇਸ ਦੇ ਨਾਲ ਇਹ ਕਾਰ ਸੇਰਾਮਿਕ ਡਿਸਕ ਬ੍ਰੇਕਸ ਨਾਲ ਉਪਲੱਬਧ ਹੈ, ਜੋ ਸਟਾਇਲ, ਸਟੇਟਸ ਅਤੇ ਕੰਫਰਟ ਵਰਗੀਆਂ ਸਾਰੀਆਂ ਡਿਮਾਂਡਸ ਨੂੰ ਪੂਰਾ ਕਰਦੀ ਹੈ।

ਇੰਜਣ ਪਾਵਰ
ਇਹ ਕਾਰ 6.5-ਲਿਟਰ V12 ਤੋਂ ਪਾਵਰਡ ਹੈ। ਇਹ 2.9 ਸੈਕਿੰਡ ਦੇ ਅੰਦਰ 350kmph ਦੀ ਰਫਤਾਰ ਫੜਨ ਦੀ ਸਮਰੱਥਾ ਰੱਖਦੀ ਹੈ। ਤੁਹਾਨੂੰ ਦੱਸ ਦਈਏ ਕਿ ਐਵੇਂਟਅਡੋਰ ਏਸ ਲੈਂਬਾਰਗਿਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਪਹਿਲੀ ਫੋਰ-ਵ੍ਹੀਲ ਕਾਰ ਹੈ। ਇਸ ਦੀ ਖਾਸਿਅਤ ਹੈ ਕਿ ਘੱਟ ਸਪੀਡ ''ਚ ਪਿੱਛੇ ਦੇ ਪਹਿਏ ਫ੍ਰੰਟ ਦੇ ਮੁਕਾਬਲੇ 3 ਡਿਗਰੀ ਆਪੋਜਿਟ ''ਚ ਟਰਨ ਲੈਣ ਅਤੇ ਹਾਈ ਸਪੀਡ ''ਚ ਉਸੇ ਡਾਈਰੇਕਸ਼ਨ ''ਚ 1.5 ਡਿਗਰੀ ਟਰਨ ਲੈਣ ''ਚ ਸਮਰੱਥ ਹਨ। ਇਸ ਤੋਂ ਘੱਟ ਸਪੀਡ ''ਚ ਵੀ ਬਿਹਤਰੀਨ ਟਰਨਿੰਗ ਰੇਡੀਅਸ ਮਿਲੇਗਾ।


Related News