ਦੱਖਣੀ ਕੋਰੀਆ ਚ ਸਭ ਤੋਂ ਪਹਿਲਾਂ ਲਾਂਚ ਹੋ ਸਕਦਾ ਹੈ 5ਜੀ ਵਾਲਾ ਆਈਫੋਨ

Tuesday, Sep 29, 2020 - 01:28 AM (IST)

ਦੱਖਣੀ ਕੋਰੀਆ ਚ ਸਭ ਤੋਂ ਪਹਿਲਾਂ ਲਾਂਚ ਹੋ ਸਕਦਾ ਹੈ 5ਜੀ ਵਾਲਾ ਆਈਫੋਨ

ਨਵੀਂ ਦਿੱਲੀ (ਇੰਟ.): ਨਵਾਂ ਆਈਫੋਨ 12 ਦੱਖਣੀ ਕੋਰੀਆ ਵਿਚ ਆਮ ਦੇ ਮੁਕਾਬਲੇ ਪਹਿਲਾਂ ਲਾਂਚ ਹੋ ਸਕਦਾ ਹੈ। ਇਸ ਦੀ ਜਾਣਕਾਰੀ ਕੋਰੀਆ ਹੈਰਾਲਡ ਵਲੋਂ ਦਿੱਤੀ ਗਈ ਹੈ। ਐਪਲ ਯੋਜਨਾਬੱਧ ਤਰੀਕੇ ਨਾਲ ਵਧੇਰੇ 5ਜੀ ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਦੱਖਣੀ ਕੋਰੀਆ ਪਹਿਲਾਂ ਹੀ ਵੱਖ-ਵੱਖ 5ਜੀ ਸੇਵਾਵਾਂ ਆਫਰ ਕਰ ਚੁੱਕਿਆ ਹੈ।

ਉਦਯੋਗ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਐਪਲ ਸਪੱਸ਼ਟ ਤੌਰ 'ਤੇ ਦੱਖਣੀ ਕੋਰੀਆ ਵਿਚ ਆਪਣੇ ਪਹਿਲੇ 5ਜੀ ਸਪੋਰਟਿਡ ਆਈਫੋਨ ਨੂੰ ਛੇਤੀ ਰਿਲੀਜ਼ ਕਰਨਾ ਚਾਹੁੰਦਾ ਹੈ ਕਿਉਂਕਿ ਦੇਸ਼ ਪਹਿਲਾਂ ਹੀ ਵੱਖ-ਵੱਖ 5ਜੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਦੱਖਣੀ ਕੋਰੀਆ ਅਪ੍ਰੈਲ 2019 ਵਿਚ 5ਜੀ ਸ਼ੁਰੂ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ। ਵਿਗਿਆਨ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਜੁਲਾਈ ਤੱਕ 5ਜੀ ਦੇ ਤਕਰੀਬਨ 8 ਮਿਲੀਅਨ ਉਪਭੋਗਤਾ ਸਨ।

ਅਫਵਾਹਾਂ ਹਨ ਕਿ ਆਈਫੋਨ 12 ਨੂੰ 13 ਅਕਤੂਬਰ ਤੱਕ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਸਕਦਾ ਹੈ ਤੇ 23 ਅਕਤੂਬਰ ਨੂੰ ਚੋਣਵੇਂ ਬਾਜ਼ਾਰਾਂ ਵਿਚ ਵਿਕਰੀ ਸ਼ੁਰੂ ਹੋ ਸਕਦੀ ਹੈ। ਬੀਤੇ ਸਮੇਂ ਵਿਚ ਐਪਲ ਨੇ ਸ਼ੁਰੂਆਤੀ ਰਿਲੀਜ਼ ਤੋਂ ਇਕ ਮਹੀਨੇ ਬਾਅਦ ਆਈਫੋਨ ਦੱਖਣੀ ਕੋਰੀਆ ਵਿਚ ਜਾਰੀ ਕੀਤੇ ਸਨ। ਉਮੀਦ ਹੈ ਕਿ ਐਪਲ ਆਈਫੋਨ 12 ਦੇ ਚਾਰ ਨਵੇਂ ਮਾਡਲ ਲਾਂਚ ਹੋ ਸਕਦੇ ਹਨ ਜਿਨ੍ਹਾਂ ਵਿਚ ਕਥਿਤ ਤੌਰ 'ਤੇ ਆਈਫੋਨ 12 ਮਿਨੀ, ਆਈਫੋਨ 12, ਆਈਫੋਨ 12 ਪ੍ਰੋ ਅਤੇ ਆਈਫੋਨ 12 ਪ੍ਰੋ ਮੈਕਸ ਸ਼ਾਮਲ ਹੋ ਸਕਦੇ ਹਨ।

ਆਈਫੋਨ 12 ਪ੍ਰੋ ਮੈਕਸ ਕਥਿਤ ਤੌਰ 'ਤੇ 5ਜੀ 28GHz ਬੈਂਡ ਸਪੋਰਟ ਕਰੇਗਾ ਜੋ ਇਸ ਸਮੇਂ ਦੱਖਣੀ ਕੋਰੀਆ ਵਿਚ ਸੈਮਸੰਗ ਜਾਂ ਐੱਲ.ਜੀ. ਵਲੋਂ ਸਪੋਰਟਿਡ ਨਹੀਂ ਹੈ। ਹਾਲਾਂਕਿ, ਸਥਾਨਕ ਦੂਰਸੰਚਾਰ ਸੰਚਾਲਕਾਂ ਦਾ ਕਹਿਣਾ ਹੈ ਕਿ 28GHz ਬੈਂਡ ਵਲੋਂ ਦਿੱਤੀ ਗਈ ਤੇਜ਼ ਰਫਤਾਰ ਦਾ ਕੈਰੀਅਰ ਪੱਧਰ 'ਤੇ ਪੂਰਾ ਨਾ ਹੋ ਸਕਣ ਕਾਰਣ ਅਜਿਹਾ ਹੋ ਰਿਹਾ ਹੈ।


author

Baljit Singh

Content Editor

Related News