ਟੈਸਟਿੰਗ ਦੌਰਾਨ ਨਜ਼ਰ ਆਈ ਨਵੀਂ Hyundai Alcazar

Wednesday, Sep 20, 2023 - 05:23 PM (IST)

ਟੈਸਟਿੰਗ ਦੌਰਾਨ ਨਜ਼ਰ ਆਈ ਨਵੀਂ Hyundai Alcazar

ਆਟੋ ਡੈਸਕ- ਹੁੰਡਈ ਦੇਸ਼ 'ਚ ਅਪਡੇਟਿਡ ਅਲਕਾਜ਼ਾਰ ਨੂੰ ਲਾਂਚ ਕਰਨ ਵਾਲੀ ਹੈ। ਇਸ ਮਾਡਲ ਨੂੰ ਟੈਸਟਿੰਗ ਦੌਰਾਨ ਪੂਰੀ ਤਰ੍ਹਾਂ ਕਵਰ ਕੀਤੇ ਹੋਏ ਸਪਾਟ ਕੀਤਾ ਗਿਆ ਹੈ। ਉਮੀਦ ਹੈ ਕਿ ਇਸਨੂੰ 2024 ਦੀ ਦੂਜੀ ਛਮਾਹੀ ਤਕ ਲਾਂਚ ਕੀਤਾ ਜਾਵੇਗਾ। ਇਸ ਐੱਸ.ਯੂ.ਵੀ. ਨੂੰ ਆਕਸਮੈਟਿਕ ਅਪਡੇਟਸ ਦੇ ਨਾਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਅਲਕਾਜ਼ਾਰ ਦੇ ਸਾਹਮਣੇ ਆਏ ਸਪਾਈ ਸ਼ਾਟਸ ਦੇ ਅਨੁਸਾਰ ਇਸਦੇ ਫਰੰਟ ਅਤੇ ਰੀਅਰ 'ਚ ਬਦਲਾਅ ਮਿਲਣਗੇ। ਇਨ੍ਹਾਂ ਅਪਡੇਟਸ 'ਚ ਰੀਡਿਜ਼ਾਈਨ ਫਰੰਟ ਬੰਪਰ, ਨਵੀਂ ਗਰਿੱਲ, ਅਪਡੇਟਿਡ ਹੈੱਡਲੈਂਪ, ਟੇਲਲਾਈਟਸ, ਨਵੇਂ ਅਲੌਏ ਵ੍ਹੀਲਜ਼ ਮਿਲਣ ਦੀ ਸੰਭਾਵਨਾ ਹੈ। ਇੰਟੀਰੀਅਰ ਨੂੰ ਲੈ ਕੇ ਡਿਟੇਲਸ ਸਾਹਮਣੇ ਨਹੀਂ ਆਈ ਪਰ ਇਸ ਵਿਚ ਪੈਨੋਰਮਿਕ ਸਨਰੂਫ, ਫੁਲੀ ਡਿਜੀਟਲ ਇੰਸਟਰੂਮੈਂਟ ਕਲੱਸਟਰ, ਬਲੂਲਿੰਕ ਕੁਨੈਕਟੀਵਿਟੀ ਵਰਗੀਆਂ ਸਹੂਲਤਾਂ ਮਿਲ ਸਕਦੀਆਂ ਹਨ।


author

Rakesh

Content Editor

Related News