ਹੌਂਡਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਨਿਊ ਜਨਰੇਸ਼ਨ ਦੀ ਇਸ ਕਾਰ 'ਚ ਮਿਲਣਗੇ ਕਮਾਲ ਦੇ ਫ਼ੀਚਰਸ(ਵੀਡੀਓ)
Sunday, Nov 15, 2020 - 10:57 PM (IST)
ਆਟੋ ਡੈਸਕ—ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਹੌਂਡਾ ਨੇ ਨਿਊ ਜਨਰੇਸ਼ਨ ਸਿਵਿਕ ਦੀ ਵੀਡੀਓ ਜਾਰੀ ਕੀਤੀ ਹੈ। ਇਹ 11ਵੀਂ ਜਨਰੇਸ਼ਨ ਦੀ Honda Civic ਹੈ, ਜਿਸ ਦੇ ਪ੍ਰੋਟੋਟਾਈਪ ਨੂੰ ਕੰਪਨੀ 17 ਨਵੰਬਰ ਨੂੰ ਸ਼ੋਕੇਸ ਕਰੇਗੀ। ਇਸ ਕਾਰ ਦੀ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ 'ਚ ਬਿਲਕੁੱਲ ਨਵੇਂ ਪਾਰਟਸ ਹੀ ਲਗਾਏ ਗਏ ਹਨ। ਇਹ ਮਾਡਲ ਕਾਫੀ ਹੱਦ ਤੱਕ ਪ੍ਰੋਡਕਸ਼ਨ-ਰੈੱਡੀ ਵਰਜ਼ਨ ਦੇ ਨੇੜੇ ਹੀ ਹੋਵੇਗਾ। ਕੰਪਨੀ ਕਾਰ ਨੂੰ ਪੂਰੀ ਤਰ੍ਹਾਂ ਨਾਲ ਰਿਡਿਜਾਈਨ ਕਰ ਲੈ ਕੇ ਆ ਰਹੀ ਹੈ। ਇਸ 'ਚ ਮਾਰਡਨ ਤਕਨਾਲੋਜੀ ਅਤੇ ਕਾਈ ਸਾਰੇ ਨਵੇਂ ਫੀਚਰਸ ਮਿਲਣਗੇ।
ਇਹ ਵੀ ਪੜ੍ਹੋ:- ਜਰਮਨੀ ਦੀ ਸਰਕਾਰ ਨੇ ਆਲਸੀ ਲੋਕਾਂ ਨੂੰ ਮਹਾਮਾਰੀ ਦੇ ਦੌਰ 'ਚ ਦੱਸਿਆ 'ਨਾਇਕ'
ਕਾਰ 'ਚ ਦੇਖਣ ਨੂੰ ਮਿਲਣਗੇ ਇਹ ਬਦਲਾਅ
ਇਸ ਕਾਰ 'ਚ ਤੁਹਾਨੂੰ Honda City ਅਤੇ Honda Accord ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਵੀਡੀਓ 'ਚ ਕਾਰ ਦੇ LED ਡੀ.ਆਰ.ਐੱਲ., ਮਲਟੀਸਪੋਕ ਅਲਾਏ ਵ੍ਹੀਲਸ ਅਤੇ ਰੈਪ-ਅਰਾਊਂਡ ਟੇਲ ਲਾਈਟਸ ਦੇਖੀਆਂ ਜਾ ਸਕਦੀਆਂ ਹਨ। ਇਸ ਵੀਡੀਓ ਕਲਿੱਪ 'ਚ ਕਾਰ ਦੇ ਇੰਟੀਰੀਅਰ ਨੂੰ ਨਹੀਂ ਦਿਖਾਇਆ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਐਕਸਟੀਰੀਅਰ ਦੀ ਤਰ੍ਹਾਂ ਹੀ ਕਾਰ ਦੇ ਇੰਟੀਰੀਅਰ 'ਚ ਵੀ ਕਈ ਬਦਲਾਅ ਕੀਤੇ ਗਏ ਹੋਣਗੇ।
ਇਹ ਵੀ ਪੜ੍ਹੋ:- ਤੁਹਾਡੇ ਫੋਨ 'ਚ ਸਭ ਤੋਂ ਜ਼ਿਆਦਾ ਵਾਇਰਸ ਗੂਗਲ ਪਲੇਅ ਸਟੋਰ ਰਾਹੀਂ ਹੀ ਪਹੁੰਚਦਾ ਹੈ : ਰਿਪੋਰਟ