ਹੌਂਡਾ ਨਵੀਂ 2017 Fireblade ਬਾਈਕ ਇਸ ਸਾਲ ਭਾਰਤ ''ਚ ਕਰੇਗੀ ਲਾਂਚ

03/29/2017 1:14:07 PM

ਜਲੰਧਰ- ਹੌਂਡਾ ਮੋਟਰਸਾਇਕਲ ਐਂਡ ਸਕੂਟਰ ਇੰਡੀਆ ਲਿਮਟਿਡ ਦੇ ਸੀਨੀਅਰ ਵਾਈਜ਼ ਪ੍ਰੈਜ਼ੀਡੇਂਟ ਵਾਈ. ਐੱਸ ਗੁਲੇਰਿਆ ਨੇ ਕੰਫਰਮ ਕੀਤਾ ਹੈ ਕਿ ਨਵੀਂ 2017 ਹੌਂਡਾ CBR1000RR ਫਾਇਰਬਲੇਡ ਨੂੰ ਇਸ ਸਾਲ ਭਾਰਤ ''ਚ ਲਾਂਚ ਕੀਤਾ ਜਾਵੇਗਾ। ਹੌਂਡਾ ਨੇ ਫਾਇਰਬਲੇਡ ਦੇ ਦੋ ਮਾਡਲ ਹੌਂਡਾ CBR1000RR SP ਅਤੇ ਹੌਂਡਾ CBR1000RR SP2 ਨੂੰ ਪਿਛਲੇ ਸਾਲ ਇੰਟਰਮੋਟ ''ਚ ਸ਼ੋ-ਕੇਸ ਕੀਤਾ ਸੀ। ਇਕ ਮਹੀਨੇ ਬਾਅਦ ਨਵੰਬਰ 2016 ''ਚ ਕੰਪਨੀ ਨੇ ਇਸ ਦੇ ਤੀਸਰੇ ਐਂਟਰੀ ਲੈਵਲ ਮਾਡਲ 2017 ਹੌਂਡਾ CBR1000RR ਦਾ ਵੀ ਖੁਲਾਸਾ ਕੀਤਾ।

2017 ਹੌਂਡਾ CBR1000RR ਫਾਇਰਬਲੇਡ ਨੂੰ 999ਸੀ. ਸੀ ਦੀ 4 ਸਿਲੈਂਡਰ ਅਤੇ 6 ਸਪੀਡ ਗਿਅਰ ਬਾਕਸ ਨਾਲ ਲੈਸ ਕੀਤੀ ਗਈ ਹੈ। ਇਸ ਇੰਜਣ ਤੋਂ 191.7 ਪੀ. ਐੱਸ ਦਾ ਅਧਿਕਮਤ ਪਾਵਰ 13,000 ਆਰ. ਪੀ. ਐੱਮ ''ਤੇ ਅਤੇ 114 Nm ਦਾ ਅਧਿਕਤਮ ਟਾਰਕ 11,000 ਆਰ. ਪੀ. ਐੱਮ ''ਤੇ ਪੈਦਾ ਹੁੰਦਾ ਹੈ।

ਹਾਲਾਂਕਿ ਅਜੇ ਤੱਕ ਕੰਪਨੀ ਵਲੋਂ ਇਹ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਹੌਂਡਾ ਫਾਇਰਬਲੇਡ ਦੇ ਤਿੰਨੋਂ ਮਾਡਲ ਭਾਰਤ ''ਚ ਲਾਂਚ ਕੀਤੇਜਾਣਗੇ ਜਾਂ ਨਹੀਂ। 


Related News