ਲਾਂਚ ਤੋਂ ਪਹਿਲਾਂ ਹੀ Grand Vitara ਨੇ ਮਚਾਈ ਧੂਮ, 6 ਦਿਨਾਂ ’ਚ 13 ਹਜ਼ਾਰ ਤੋਂ ਜ਼ਿਆਦਾ ਬੁਕਿੰਗ

Saturday, Jul 23, 2022 - 06:20 PM (IST)

ਲਾਂਚ ਤੋਂ ਪਹਿਲਾਂ ਹੀ Grand Vitara ਨੇ ਮਚਾਈ ਧੂਮ, 6 ਦਿਨਾਂ ’ਚ 13 ਹਜ਼ਾਰ ਤੋਂ ਜ਼ਿਆਦਾ ਬੁਕਿੰਗ

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਬਿਲਕੁਲ ਨਵੀਂ ਮਿਡ ਸਾਈਜ਼ ਐੱਸ.ਯੂ.ਵੀ. ਗ੍ਰੈਂਡ ਵਿਟਾਰਾ ਤੋਂ ਪਰਦਾ ਉਠਾਇਆ ਹੈ। ਇਸ ਨੂੰ ਆਉਣ ਵਾਲੇ ਤਿਉਹਾਰੀ ਸੀਜ਼ ’ਚ ਲਾਂਚ ਕੀਤਾ ਜਾਵੇਗਾ ਪਰ ਇਸਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਗ੍ਰੈਂਡ ਵਿਟਾਰਾ ਲੋਕਾਂ ਨੂੰ ਇੰਨੀ ਪਸੰਦ ਆਈ ਹੈ ਕਿ ਲਾਂਚ ਤੋਂ ਪਹਿਲਾਂ ਹੀ ਇਸਨੂੰ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। 6 ਦਿਨਾਂ ’ਚ ਇਸ ਦੀ ਬੁਕਿੰਗ 13 ਹਜ਼ਾਰ ਤੋਂ ਉਪਰ ਪਹੁੰਚ ਗਈ ਹੈ।

ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ ਮਿਡ ਸਾਈਜ਼ ਐੱਸ.ਯੂ.ਵੀ. ਸੈਗਮੈਂਟ ’ਚ ਕੰਪਨੀ ਦੀ ਪਹਿਲੀ ਐੱਸ.ਯੂ.ਵੀ. ਹੈ। ਇਸ ਐੱਸ.ਯੂ.ਵੀ. ਨੂੰ ਮਾਰੂਤੀ ਸੁਜ਼ੂਕੀ ਅਤੇ ਟੌਇਟਾ ਦੀ ਸਾਂਝੇਦਾਰੀ ਤਹਿਤ ਬਣਾਇਆ ਗਿਆ ਹੈ। ਇਹ ਗਲੋਬਲ ਸੀ-ਪਲੇਟਫਾਰਮ ’ਤੇ ਬੇਸਡ ਹੈ। ਗ੍ਰੈਂਡ ਵਿਟਾਰਾ ’ਚ 1.5 ਲੀਟਰ ਕੇ-ਸੀਰੀਜ਼ ਦਾ ਮਾਈਲਡ ਹਾਈਬ੍ਰਿਡ ਇੰਜਣ ਅਤੇ ਟੌਇਟਾ ਤੋਂ ਲਿਆ ਗਿਆ 1.5 ਲੀਟਰ ਦਾ ਸਟ੍ਰਾਂਗ ਹਾਈਬ੍ਰਿਡ ਇੰਜਣ ਇਸਤੇਮਾਲ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ 13 ਹਜ਼ਾਰ ’ਚੋਂ 54 ਫ਼ੀਸਦੀ ਬੁਕਿੰਗ ਸਟ੍ਰਾਂਗ ਹਾਈਬ੍ਰਿਡ ਵੇਰੀਐਂਟ ਲਈ ਕੀਤੀ ਗਈ ਹੈ। 


author

Rakesh

Content Editor

Related News