Hyundai Creta ਨੂੰ ਜ਼ਬਰਦਸਤ ਟੱਕਰ ਦੇਣ ਆ ਰਹੀ ਹੈ ਇਹ SUV
Monday, Jun 22, 2020 - 03:39 PM (IST)
ਆਟੋ ਡੈਸਕ– ਭਾਰਤੀ ਬਾਜ਼ਾਰ ’ਚ ਹੁੰਡਈ ਕ੍ਰੇਟਾ ਅਤੇ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨੂੰ ਜ਼ਬਰਦਸਤ ਟੱਕਰ ਦੇਣ ਲਈ ਫੋਰਡ ਆਪਣੀ ਨਵੀਂ ਐੱਸ.ਯੂ.ਵੀ. ਕਾਰ ਲਿਆਉਣ ਵਾਲੀ ਹੈ। ਰਿਪੋਰਟ ਮੁਤਾਬਕ, ਕੰਪਨੀ ਜਿਸ ਪ੍ਰੀਮੀਅਮ ਐੱਸ.ਯੂ.ਵੀ. ’ਤੇ ਕੰਮ ਕਰ ਰਹੀ ਹੈ ਜਿਸ ਦਾ ਕੋਡਨੇਮ B745 ਰੱਖਿਆ ਗਿਆ ਹੈ। ਕੰਪਨੀ ਇਸ ਐੱਸ.ਯੂ.ਵੀ. ਨੂੰ ਭਾਰਤੀ ਬਾਜ਼ਾਰ ਲਈ ਹੀ ਬਣਾਏਗੀ ਅਤੇ ਇਸ ਵਿਚ ਮਹਿੰਦਰਾ ਵੀ ਫੋਰਡ ਦਾ ਸਾਥ ਦੇਵੇਗੀ।

ਇੰਝ ਸਾਹਮਣੇ ਆਈ ਜਾਣਕਾਰੀ
ਫੋਰਡ ਨੇ ਭਾਰਤੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨਾਲ ਸਾਂਝੇਦਾਰੀ ਕਰ ਲਈ ਹੈ, ਜਿਸ ਦੇ ਚਲਦੇ ਹੁਣ ਕੰਪਨੀ ਭਾਰਤ ’ਚ ਮਹਿੰਦਰਾ ਦੀ ਤਕਨੀਕ ਦਾ ਇਸਤੇਮਾਲ ਕਰ ਸਕਦੀ ਹੈ। ਹਾਲ ਹੀ ’ਚ ਮਹਿੰਦਰਾ ਐਂਡ ਮਹਿੰਦਰਾ ਦੇ ਸੀ.ਈ.ਓ. ਅਤੇ ਐੱਮ.ਡੀ. ਡਾ. ਪਵਨ ਗੋਇੰਕਾ ਨੇ ਫੋਰਡ ਦੀ ਆਉਣ ਵਾਲੀ ਐੱਸ.ਯੂ.ਵੀ. ਦੇ ਇੰਜਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।

1.5-ਲੀਟਰ ਟਰਬੋਚਾਰਜਡ ਪੈਟਰੋਲ ਇੰਜਣ
ਆਉਣ ਵਾਲੀ B745 SUV ’ਚ ਮਹਿੰਦਰਾ ਦੁਆਰਾ ਹਾਲ ਹੀ ’ਚ ਬਣਾਏ ਗਏ 1.5 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਦੀ ਵਰਤੋਂ ਕੀਤੀ ਜਾਵੇਗੀ। ਮਹਿੰਦਰਾ ਦਾ ਇਹ ਨਵਾਂ 1.5 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ 160 ਬੀ.ਐੱਚ.ਪੀ. ਦੀ ਪਾਵਰ ਅਤੇ 280 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਨਾਲ ਲਿਆਇਆ ਜਾਵੇਗਾ।

