ਵਟਸਐਪ 'ਚ ਜਲਦੀ ਹੋਣਗੇ ਨਵੇਂ ਬਦਲਾਅ, ਹੈਕਰ ਨਹੀਂ ਪੜ੍ਹ ਸਕਣਗੇ ਤੁਹਾਡੇ ਸੁਨੇਹੇਂ

05/23/2020 2:28:09 PM

ਗੈਜੇਟ ਡੈਸਕ— ਵਟਸਐਪ 'ਚ ਜਲਦੀ ਹੀ ਨਵੀਂ ਅਪਡੇਟ ਆਉਣ ਵਾਲੀ ਹੈ। ਨਵੀਂ ਵਟਸਐਪ ਅਪਡੇਟ ਨਾਲ ਹੀ ਇੰਸਟੈਂਟ ਮੈਸੇਜਿੰਗ ਐਪ ਦੀ ਵਰਤੋਂ ਕਰਨ ਵਾਲੇ 2 ਅਰਬ ਤੋਂ ਜ਼ਿਆਦਾ ਯੂਜ਼ਰਜ਼ ਦੀ ਚੈਟ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ। ਜਦੋਂ ਤਕ ਇਹ ਅਪਡੇਟ ਜਾਰੀ ਨਹੀਂ ਹੁੰਦੀ, ਉਦੋਂ ਤਕ ਸ਼ਾਇਦ ਤੁਹਾਡੇ ਸੁਨੇਹੇਂ ਉਨੇ ਸੁਰੱਖਿਅਤ ਨਹੀਂ ਹਨ ਜਿੰਨਾ ਤੁਸੀਂ ਸੋਚਦੇ ਹੋ। ਹਾਲਾਂਕਿ WABetaInfo ਦੀ ਰਿਪੋਰਟ ਮੁਤਾਬਕ,ਵਟਸਐਪ ਦੇ ਬੀਟਾ ਵਰਜ਼ਨ 'ਚ ਦੋ ਵੱਡੇ ਬਦਲਾਅ ਦੇਖੇ ਗਓ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਜਾਰੀ ਕੀਤਾ ਜਾ ਸਕਦਾ ਹੈ। 

ਵਟਸਐਪ 'ਚ ਜਲਦ ਹੋਣਗੇ ਨਵੇਂ ਬਦਲਾਅ
ਵਟਸਐਪ 'ਚ ਹੋਣ ਵਾਲੇ ਬਦਲਾਵਾਂ ਦੀ ਗੱਲ ਕਰੀਏ ਤਾਂ ਐਪ 'ਚ ਹੁਣ ਤੁਹਾਡੀ ਚੈਟ ਹਿਸਟਰੀ ਲਈ ਇਨਕ੍ਰਿਪਸ਼ਨ ਆਈ-ਕਲਾਊਡ ਦੀ ਵਰਤੋਂ ਕੀਤੀ ਜਾਵੇਗੀ। ਆਈਫੋਨ ਯੂਜ਼ਰਜ਼ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਹੁਣ ਤਕ ਆਈ-ਕਲਾਊਡ 'ਤੇ ਲਿਆ ਜਾਣ ਵਾਲਾ ਚੈਟ ਬੈਕਅਪ ਵਟਸਐਪ ਦੇ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਸੁਰੱਖਿਅਤ ਨਹੀਂ ਰਹਿੰਦਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਾਰੀ ਹੋਈ ਅਪਡੇਟ 'ਚ ਇਸ ਨੂੰ ਠੀਕ ਨਹੀਂ ਕੀਤਾ ਗਿਆ ਸੀ। ਜੇਕਰ ਹੁਣ ਤੁਸੀਂ ਆਈਫੋਨ 'ਤੇ ਵਟਸਐਪ ਚੈਟਸ ਨੂੰ ਆਈ-ਕਲਾਊਡ 'ਤੇ ਬੈਕਅਪ ਲੈਂਦੇ ਹੋ ਤਾਂ ਵਟਸਐਪ 'ਤੇ ਬਿਨ੍ਹਾਂ ਪਾਸਵਰਡ ਹੀ ਇਸ ਨੂੰ ਡੀਕ੍ਰਿਪਟ ਕੀਤਾ ਜਾ ਸਕਦਾ ਹੈ। ਯਾਨੀ ਆਈ-ਕਲਾਊਡ ਨੂੰ ਹੈਕ ਕਰਨ ਵਾਲੇ ਸਾਈਬਰ ਅਪਰਾਧੀ ਯੂਜ਼ਰਜ਼ ਦੀ ਵਟਸਐਪ ਚੈਟ ਪੜ੍ਹ ਸਕਦੇ ਹਨ। 

ਗੱਲ ਕਰੀਏ ਦੂਜੀ ਨਵੀਂ ਸਹੂਲਤ ਦੀ ਤਾਂ ਇਸ ਪਿਛਲੀ ਕਾਫੀ ਸਮੇਂ ਤੋਂ ਊਡੀਕ ਕੀਤੀ ਜਾ ਰਹੀ ਹੈ। ਵਟਸਐਪ ਇਕ ਨਿੱਜੀ ਕਿਊ ਆਰ ਕੋਡ 'ਤੇ ਕੰਮ ਕਰ ਰਹੀ ਹੈ ਜਿਸ ਨਾਲ ਤੁਸੀਂ ਆਪਣੀ ਵਟਸਐਪ ਕਾਨਟੈਕਟ ਜਾਣਕਾਰੀ ਨੂੰ ਦੂਜੇ ਫੋਨ 'ਚ ਲੋਡ ਕਰ ਸਕਦੇ ਹੋ। ਇਹ ਫੀਚਰ ਆਈ.ਓ.ਐੱਸ. ਅਤੇ ਐਂਡਰਾਇਡ ਯੂਜ਼ਰਜ਼ ਲਈ ਉਪਲੱਬਧ ਹੋਵੇਗਾ ਅਤੇ ਇਸ ਨਾਲ ਕਾਨਟੈਕਟ ਸੇਵ ਕਰਨਾ ਆਸਾਨ ਹੋ ਜਾਵੇਗਾ। ਫੋਨ ਨੰਬਰ ਸਾਂਝੇ ਕਰਨ ਦੀ ਥਾਂ ਹੁਣ ਯੂਜ਼ਰਜ਼ ਕੋਡਸ ਸਾਂਝੇ ਅਤੇ ਰੀਵੋਕ ਕਰ ਸਕਣਗੇ।


Rakesh

Content Editor

Related News