ਐਪਲ ਦੇ ਨਵੇਂ iOS 11 Beta 2 ''ਚ ਹਨ ਇਹ ਖਾਸ ਨਵੇਂ ਫੀਚਰਜ਼

06/26/2017 12:28:28 PM

ਜਲੰਧਰ- ਐਪਲ ਦੁਆਰਾ ਇਸ ਸਾਲਲਾਂਚ ਕੀਤਾ ਗਿਆ ਆਈ.ਓ.ਐੱਸ. 11 ਦਾ ਬੀਟਾ 2 ਵਰਜ਼ਨ ਪਹਿਲਾਂ ਤੋਂ ਹੀ ਉਪਲੱਬਧ ਹੋ ਚੁੱਕਾ ਹੈ ਅਤੇ ਜੇਕਰ ਤੁਸੀਂ ਡਿਵੈੱਲਪਰ ਨਹੀਂ ਹੋ ਤਾਂ ਵੀ ਇਸ ਨੂੰ ਆਪਣੇ ਆਈਫੋਨ ਅਤੇ ਆਪੈਡ 'ਚ ਡਾਊਨਲੋਡ ਕਰ ਸਕਦੇ ਹੋ। ਆਈ.ਓ.ਐੱਸ. 11 'ਚ ਸਟੇਬੀਲਿਟੀ ਇੰਪਰੂਵਮੈਂਟ ਅਤੇ ਯੂ.ਆਈ. ਬੇਸਡ ਬਦਲਾਵਾਂ ਦੇ ਨਾਲ ਕਈ ਨਵੇਂ ਫੀਚਰਜ਼ ਦੇਖਣ ਨੂੰ ਮਿਲੇ ਜੋ ਕਿ ਤੁਹਾਡੇ ਡਿਵਾਇਸ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਹਨ। ਉਥੇ ਹੀ ਹੁਣ ਆਈ.ਓ.ਐੱਸ. 11 ਬੀਟਾ 2 'ਚ ਹੋਰ ਵੀ ਨਵੇਂ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। 
9to5Mac ਦੁਆਰਾ ਜਾਰੀ ਕੀਤੀ ਗਈ ਇਕ ਵੀਡੀਓ 'ਚ ਆਈ.ਓ.ਐੱਸ. 11 ਬੀਟਾ 2 'ਚ ਉਪਲੱਬਧ ਹੋਣ ਵਾਲੇ ਨਵੇਂ ਫੀਚਰਜ਼ ਬਾਰੇ ਜਾਣਕਾਰੀ ਦਿੱਤੀਗਈ ਹੈ। ਆਈ.ਓ.ਐੱਸ. 11 ਬੀਟਾ 2 ਲਾਕ ਸਕਰੀਨ ਐਨੀਮੇਸ਼ਨ ਦੇ ਨਾਲ ਹੀ ਕੰਟਰੋਲ ਸੈਂਟਰ, ਫੋਟੋਜ਼ ਅਤੇ ਹੋਰ ਐਪਸ 'ਚ ਕੁਝ ਯੂ.ਆੀ. ਬਦਲਾਵਾਂ ਦੇ ਨਾਲ ਉਪਲੱਬਧ ਹੋਵੇਗਾ। ਇੰਨਾ ਹੀ ਨਹੀਂ, ਇਸ ਵੀਡੀਓ 'ਚ ਆਈ.ਓ.ਐੱਸ. 11 ਬੀਟਾ 2 'ਚ ਉਪਲੱਬਧ ਹੋਣ ਵਾਲੇ 25 ਤੋਂ ਜ਼ਿਆਦਾ ਨਵੇਂ ਫੀਚਰਜ਼ ਦੀ ਜਾਣਕਾਰੀ ਦਿੱਤੀ ਗਈ ਹੈ। 
ਨਵੇਂ ਫੀਚਰਜ਼ 'ਚ ਕੰਟਰੋਲ ਸੈਂਟਰ ਦੀ ਗੱਲ ਕਰੀਏ ਤਾਂ ਹੁਣ ਤੁਸੀਂ ਐਪਸ ਨੂੰ ਡਿਸੇਬਲ ਕਰ ਸਕਦੇ ਹੋ। ਜਿਸ ਨਾਲ ਕਿ ਤੁਸੀਂ ਵੀਡੀਓਜ਼ ਦੇਖਦੇ ਸਮੇਂ ਜਾਂ ਗੇਮ ਖੇਡਦੇ ਸਮੇਂ ਗਲਤੀ ਨਾਲ ਇਨ੍ਹਾਂ ਨੂੰ ਇਨਵੋਕ ਨਾ ਕਰ ਦਿਓ। ਇਸ ਵਿਚ ਤੁਹਾਨੂੰ Do Not Disturb ਡਰਾਈਵਿੰਗ ਮੋਡ ਦੀ ਵੀ ਸੁਵਿਧਾ ਮਿਲੇਗੀ। ਇਸ ਨੂੰ ਤੁਸੀਂ ਮੈਨੁਅਲੀ ਸੈੱਟ ਕਰ ਸਕਦੇ ਹੋ ਜਾਂ ਫਿਰ ਆਈਫੋਨ ਨਾਲ ਵੀ ਡਿਟੈੱਕਟ ਕਰ ਸਕਦੇ ਹੋ ਕਿ ਤੁਸੀਂ ਡਰਾਈਵਿੰਗ ਕਰ ਰਹੇ ਹੋ। 

ਇਸ ਵੀਡੀਓ ਮੁਤਾਬਕ ਆਈ.ਓ.ਐੱਸ. 11 ਬੀਟਾ 2 'ਚ ਦਿੱਤੇ ਗਏ ਨਵੇਂ ਫੀਚਰਜ਼ ਦੀ ਲਿਸਟ-

1. ਹੁਣ ਤੁਸੀਂ ਆਈਪੈਡ 'ਤੇ ਡਾਕ ਨੂੰ ਰਿਸੈਂਟ ਸੈਕਸ਼ਨ 'ਚੋਂ ਰਿਮੂਵ ਕਰ ਸਕਦੇ ਹੋ। 
2. ਐਪਲ ਮੈਪਸ 'ਚ ਨਵਾਂ Flyover ਫੀਚਰ।
3. ਐਪਲ ਮੈਪਸ ਲਈ ਇੰਡੋਰ ਮੈਪਸ।
4. ਸਕਰੀਨਸ਼ਾਟਸ ਨੂੰ ਡਾਇਰੈਕਟ ਕਰ ਸਕਦੇ ਹੋ ਸ਼ੇਅਰ।
5. 'Press for Siri' ਟਾਗਲ ਹੁਣ ਸੈਟਿੰਗਸ 'ਚ ਮੂਵ- ਸਿਰੀ।
6. One-handed ਕੀ-ਬੋਰਡ preferences।
7. ਕੈਲੇਂਡਰ 'ਚ ਆਈਕਾਨ 'ਚ ਤਰੀਕ ਨੂੰ ਬੋਲਡ ਕਰਨ ਦੀ ਸੁਵਿਧਾ।
8. Safari ਦੀ ਮਦਦ ਨਾਲ ਤੁਸੀਂ ਉਸ ਸੈਟਿੰਗ ਐਪ ਨੂੰ ਅਨੇਬਲ ਕਰ ਸਕਦੇ ਹੋ, ਜਿਸ ਵਿਚ ਤੁਹਾਡੀ ਰੂਚੀ ਨਹੀਂ ਹੈ। 
9. ਨਵਾਂ long press tab ਆਪਸ਼ਨ।
10. ਛੋਟੇ ਡਿਵਾਇਸ 'ਤੇ Landscape Safari ਟੈਬ ਇੰਟਰਫੇਸ।
11. Control Center Music widget ਹੁਣ ਪਲੇਬੈਕ ਸੋਰਸ ਦਿਖਾਏਗਾ। 
12. Do Not Disturb ਡਰਾਈਵਿੰਗ ਦੀ ਸੁਵਿਧਾ ਮਿਲੇਗੀ। 
13. ਨਵੇਂ DND ਨੂੰ ਡਰਾਈਵਿੰਗ ਦੌਰਾਨ ਮੈਨੁਅਲੀ ਕਰ ਸਕਦੇ ਹੋ ਸੈੱਟ।
14. DND ਡਰਾਈਵਿੰਗ 'ਚ '”rgent' ਫੀਚਰ। 
15. DND 'ਚ ਡਰਾਈਵਿੰਗ ਇਨੇਬਲ ਹੋਣ 'ਤੇ ਸਿਰੀ ਦੀ ਵਰਤੋਂ ਕਰਦੇ ਸਮੇਂ ਕੋਈ ਫੀਡਬੈਕ ਨਹੀਂ ਹੋਵੇਗਾ। 
16. Frequent Locations ਨੂੰ ਬਦਲ ਕੇ 'Significant Locations' ਕਰ ਦਿੱਤਾ ਗਿਆ ਹੈ। 
17. ਆਈਕਲਾਊਡ 'ਚ ਮੈਸੇਜ ਹੋਇਆ ਸਿੰਕ।
18. ਨਵਾਂ AirPlay ਬਟਨ ਲਾਕ ਸਕਰੀਨ ਨੂੰ ਕਰੇਗਾ ਕੰਟਰੋਲ। 
19. ਨਵੇਂ Scan QR Codes ਟਾਗਲ 'ਚ ਕੈਮਰੇ ਨੂੰ ਪਹਿਲ। 
20. ਐਪਲ ਮਿਊਜ਼ਿਕ 'ਚ ਸਰਚ ਰਿਜ਼ਲਟ ਅਪਡੇਟ। 
21. ਆਈਫੋਨ 'ਤੇ ਫੋਟੋ ਐਪ 'ਚ Drag ਅਤੇ Drop ਮਲਟੀਪਲ ਆਈਟਮ। 
22. ਫਾਇਲ ਐਪ ਲੀਗੇਸੀ ਡਾਕਿਊਮੈਂਟ ਪ੍ਰੋਵਾਈਡਰ ਹੁਣ ਲਿਸਟ। 
23. ਸ਼ੇਅਰ ਸ਼ੀਟ 'ਚ ਨਵਾਂ 'Save to Files' ਐਪ ਆਪਸ਼ਨ। 
24. ਫੋਟੋ 'ਚ ਉੱਪਰ ਸੱਜੇ ਪਾਸੇ ਉਪਲੱਬਧ ਹੋਣ ਵਾਲੇ ਡਿਟੇਲ ਬਟਨ ਦੀ ਥਾਂ ਹੁਣ ਐਡਿਟ ਫੋਟੋ ਬਟਨ। 
25. ਐਪਸ ਦੇ ਅੰਦਰ CC settings 'ਚ ਐਕਸੈੱਸ ਦੀ ਸੁਵਿਧਾ। 
26. ਐਡਿਟ ਮੋਡ 'ਚ ਐਂਟਰੀ ਲਈ ਨਵੀਂ UITableView ਸਿਸਟਮ ਜੈਸਚਰ।

 

 


Related News