ਭਾਰਤ ਦੀ ਪਹਿਲੀ ਇਲੈਕਟ੍ਰਾਨਿਕ ਸਪੋਰਟ ਕਾਰ ਬਣੇਗੀ DC AVANTI, ਜਾਣੋਂ ਕਦੋਂ ਹੋਵੇਗੀ ਲਾਂਚ

05/07/2020 11:51:28 PM

ਆਟੋ ਡੈਸਕ—DC AVANTI ਨੂੰ ਸਾਲ 2015 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਕਾਰ ਦੇ ਇਲੈਕਟ੍ਰਾਨਿਕ ਵਰਜ਼ਨ ਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ, ਜੋ ਕਿ ਭਾਰਤ 'ਚ ਤਿਆਰ ਕੀਤੀ ਜਾਣ ਵਾਲੀ ਪਹਿਲੀ ਸਪੋਰਟਸ ਕਾਰ ਹੋਵੇਗੀ। DC AVANTI ਕਾਰ ਲਈ ਇਲੈਕਟ੍ਰਾਨਿਕ ਪਾਵਰਟਰੇਨ ਨੂੰ ਸਵਿਟਜ਼ਰਲੈਂਡ 'ਚ ਤਿਆਰ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਕਾਰ ਦੀ ਬਾਡੀ ਅਤੇ ਫ੍ਰੇਮ ਨੂੰ ਤਿਆਰੀ ਕਰ ਲਿਆ ਗਿਆ ਹੈ ਜਦਕਿ ਇੰਟੀਰਿਅਰ ਅਤੇ ਲਾਈਟ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ। ਇਸ ਕਾਰ ਨੂੰ ਸਾਲ 2022 ਤਕ ਲਾਂਚ ਕੀਤਾ ਜਾ ਸਕਦਾ ਹੈ।

PunjabKesari

ਇੰਨੀ ਹੋਵੇਗੀ ਕੀਮਤ
ਜਾਣਕਾਰੀ ਮੁਤਾਬਕ ਡੀ.ਸੀ. ਅਵੰਤੀ 'ਚ 160 kWh ਦੀ ਬੈਟਰੀ ਲਗਾਈ ਜਾ ਸਕਦੀ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀਘੰਟਾ ਦੀ ਰਫਤਾਰ ਸਿਰਫ 5.5 ਸੈਕਿੰਡ 'ਚ ਫੜ ਲਵੇਗੀ। ਇਸ ਇਲੈਟ੍ਰਾਨਿਕ ਕਾਰ ਦੀ ਕੀਮਤ 40 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ।


Karan Kumar

Content Editor

Related News