ਬਸ ਥੋੜ੍ਹਾ ਕਰ ਲਓ ਇੰਤਜ਼ਾਰ, ਜੂਨ 'ਚ ਲਾਂਚ ਹੋ ਰਹੀਆਂ ਹਨ 3 ਦਮਦਾਰ ਕਾਰਾਂ

05/22/2021 2:55:35 PM

ਨਵੀਂ ਦਿੱਲੀ- ਜੇਕਰ ਤੁਸੀਂ ਨਵੀਂ ਕਾਰ ਖ਼ਰੀਦਣ ਦਾ ਮਨ ਬਣਾ ਰਹੇ ਹੋ ਤਾਂ ਥੋੜ੍ਹਾ ਇੰਤਜ਼ਾਰ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਜੂਨ ਮਹੀਨੇ ਵਿਚ ਦੋ ਨਵੀਆਂ ਐੱਸ. ਯੂ. ਵੀ. ਕਾਰਾਂ ਲਾਂਚ ਹੋ ਰਹੀਆਂ ਹਨ। ਇਸ ਤੋਂ ਇਲਾਵਾ ਇਕ ਸਿਡਾਨ ਕਾਰ ਵੀ ਭਾਰਤੀ ਬਾਜ਼ਾਰ ਵਿਚ ਆਉਣ ਵਾਲੀ ਹੈ।

Hyundai Alcazar
ਇਹ ਹੁੰਡਈ ਦੀ 7 ਸੀਟਰ ਕਾਰ ਹੈ, ਜਿਸ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕਾਰ ਦੇ ਲਾਂਚ ਵਿਚ ਕੋਵਿਡ ਕਾਰਨ ਦੇਰੀ ਹੋ ਰਹੀ ਹੈ। ਹੁਣ ਇਹ ਕਾਰ ਮਈ ਦੀ ਬਜਾਏ ਅਗਲੇ ਮਹੀਨੇ ਯਾਨੀ ਜੂਨ ਦੀ ਸ਼ੁਰੂਆਤ ਵਿਚ ਲਾਂਚ ਹੋ ਸਕਦੀ ਹੈ। ਇਸ ਦੀ ਕੀਮਤ 13 ਲੱਖ ਤੋਂ 20 ਲੱਖ ਰੁਪਏ ਵਿਚਕਾਰ ਹੋ ਸਕਦੀ ਹੈ।

Skoda Kushaq
ਸਕੋਡਾ ਦਾ ਮਿਡ ਸਾਈਜ਼ ਐੱਸ. ਯੂ. ਵੀ. ਸਕੋਡਾ ਕੁਸ਼ਾਕ ਤੋਂ ਵੀ ਅਗਲੇ ਮਹੀਨੇ ਪਰਦਾ ਉੱਠ ਜਾਵੇਗਾ। ਭਾਰਤ ਵਿਚ ਇਸ ਕਾਰ ਦਾ ਮੁਕਾਬਲਾ ਹੁੰਡਈ ਕ੍ਰੇਟਾ ਤੇ ਕਿਆ ਸੇਲਟੋਸ ਵਰਗੀਆਂ ਕਾਰਾਂ ਨਾਲ ਹੋਵੇਗਾ। ਇਸ ਗੱਡੀ ਦੀ ਕੀਮਤ 9 ਲੱਖ ਤੋਂ 17 ਲੱਖ ਵਿਚਕਾਰ ਹੋ ਸਕਦੀ ਹੈ।

ਇਹ ਵੀ ਪੜ੍ਹੋ- ਵਟਸਐਪ ਯੂਜ਼ਰਸ ਜਲਦ ਹੀ ਐਂਡਰਾਇਡ ਤੋਂ ਆਈਫੋਨ ’ਚ ਟਰਾਂਸਫਰ ਕਰ ਸਕਣਗੇ ਚੈਟ ਹਿਸਟਰੀ

Skoda Octavia
ਜੂਨ 2021 ਵਿਚ ਇਸ ਸਿਡਾਨ ਦਾ ਨਵਾਂ ਮਾਡਲ ਵੀ ਭਾਰਤ ਵਿਚ ਲਾਂਚ ਹੋਣ ਵਾਲਾ ਹੈ। ਇਸ ਕਾਰ ਦੀ ਕੀਮਤ 18 ਲੱਖ ਰੁਪਏ ਤੋਂ 24 ਲੱਖ ਰੁਪਏ ਵਿਚਕਾਰ ਹੋ ਸਕਦੀ ਹੈ। ਕਾਰ ਦਾ ਨਵਾਂ ਮਾਡਲ ਪਹਿਲਾਂ ਦੇ ਮੁਕਾਬਲੇ 19mm ਲੰਮਾ ਅਤੇ 15mm ਜ਼ਿਆਦਾ ਚੌੜਾ ਹੋਵੇਗਾ। ਸਕੋਡਾ ਓਕਟਾਵੀਆ ਵਿਚ 2.0-ਲੀਟਰ ਟੀ. ਐੱਸ. ਆਈ. ਟਰਬੋਚਾਰਜਡ ਪੈਟਰੋਲ ਇੰਜਣ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਨਵੀਂ ਸਕੋਡਾ ਓਕਟਾਵੀਆ ਵਿਚ ਲਗਭਗ 190 ਐੱਚ. ਪੀ. ਐੱਸ. ਤੱਕ ਦੀ ਪਾਵਰ ਹੋ ਸਕਦੀ ਹੈ। ਸਕੋਡਾ ਨੇ ਨਵੀਂ ਪੀੜ੍ਹੀ ਦੀ ਇਹ ਸਿਡਾਨ ਨੂੰ ਤਕਰੀਬਨ ਦੋ ਸਾਲ ਪਹਿਲਾਂ ਦੁਨੀਆ ਸਾਹਮਣੇ ਪ੍ਰਦਰਸ਼ਿਤ ਕੀਤਾ ਸੀ ਪਰ ਇਸ ਨੂੰ ਬਾਜ਼ਾਰ ਵਿਚ ਪੇਸ਼ ਕਰਨ ਵਿਚ ਕਾਫ਼ੀ ਦੇਰੀ ਹੋ ਗਈ।

ਇਹ ਵੀ ਪੜ੍ਹੋ- 24 ਮਈ ਨੂੰ ਲਾਂਚ ਹੋਵੇਗਾ ਇਹ 40 ਇੰਚ ਸਮਾਰਟ TV, ਇੰਨੀ ਹੋ ਸਕਦੀ ਹੈ ਕੀਮਤ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News