ਸੋਨੀ ਦੇ ਇਨ੍ਹਾਂ ਦੋ ਸਮਾਰਟਫੋਨਜ਼ ਲਈ ਰੋਲ ਆਊਟ ਹੋਈ Android Oreo ਅਪਡੇਟ
Tuesday, Feb 06, 2018 - 12:04 PM (IST)
ਜਲੰਧਰ- ਸੋਨੀ ਨੇ ਆਪਣੇ ਦੋ ਸਮਾਰਟਫੋਨ Xperia X ਅਤੇ Xperia X Compact ਲਈ ਐਂਡ੍ਰਾਇਡ 8.0 Oreo ਦਾ ਰੋਲ ਆਊਟ ਜਾਰੀ ਕਰ ਦਿੱਤਾ ਹੈ। ਸੋਨੀ ਆਪਣੇ ਕੁਝ ਸਮਾਰਟਫੋਨ 'ਚ ਐਂਡ੍ਰਾਇਡ ਦੇ ਨਵੀਂ ਅਪਡੇਟ ਨੂੰ ਦੇਣ ਲਈ ਜਲਦੀ ਨਾਲ ਕੰਮ ਕਰ ਰਹੀ ਹੈ।
Sony ਨੇ ਸਾਲ 2016 'ਚ Xperia X ਅਤੇ Xperia X Compact ਨੂੰ ਐਂਡ੍ਰਾਇਡ 6.0.1 Marshmallow ਦੇ ਨਾਲ ਪੇਸ਼ ਕੀਤਾ ਸੀ। ਪਿਛਲੇ ਸਾਲ ਕੰਪਨੀ ਨੇ ਇਨ੍ਹਾਂ ਦੋਨਾਂ ਹੀ ਫੋਨਜ਼ ਲਈ ਐਂਡ੍ਰਾਇਡ 7.1.1 ਨੂਗਟ ਦੀ ਅਪਡੇਟ ਦਿੱਤੀ ਸੀ। ਦੋਨੋਂ ਹੀ ਹੈਂਡਸੈੱਟ ਲਈ ਕੰਪਨੀ ਨੇ ਬਿਲਡ ਨੰਬਰ 34.4.1.0.364 over-the-air ਦੇ ਰਾਹੀ ਐਂਡ੍ਰਾਇਡ 8.0 Oreo ਅਪੇਡਟ ਦਿੱਤੀ ਹੈ।
ਸਾਰੇ ਨਵੀਂ ਸਹੂਲਤਾਂ ਅਤੇ ਸੁਧਾਰ ਨੂੰ ਐਂਡ੍ਰਾਇਡ 8.0 Oreo ਦੇ ਰਾਹੀਂ ਉਪਲੱਬਧ ਕਰਾਵਾਈ ਜਾਵੇਗੀ। ਯਾਜ਼ਰਸ ਨੂੰ ਇਸ ਅਪਡੇਟ 'ਚ ਇਕ ਨਵੀਂ ਪਿਕਚਰ-ਇਨ-ਪਿਕਚਰ ਮੋਡ, ਇਕ ਨਵੀਂ ਇਮੋਜੀ ਸਟੋਇਲ, ਆਟੋਫਿਲ, ਸਮਾਰਟ ਟੈਕਸਟ ਸਿਲੇਕਸ਼ਨ ਅਤੇ ਆਦਿ ਫੀਚਰਸ ਮਿਲਣਗੇ।
