ਕਾਪੀ-ਪੇਸਟ ਕਰਨ ਵਾਲਿਆਂ ''ਤੇ X ਦੀ ਸਖ਼ਤੀ ! ਹੁਣ ਦੂਜਿਆਂ ਦੀਆਂ ਵੀਡੀਓਜ਼ ਪਾ ਕੇ ਨਹੀਂ ਕਮਾ ਸਕੋਗੇ ਪੈਸੇ

Monday, May 25, 2026 - 01:46 PM (IST)

ਕਾਪੀ-ਪੇਸਟ ਕਰਨ ਵਾਲਿਆਂ ''ਤੇ X ਦੀ ਸਖ਼ਤੀ ! ਹੁਣ ਦੂਜਿਆਂ ਦੀਆਂ ਵੀਡੀਓਜ਼ ਪਾ ਕੇ ਨਹੀਂ ਕਮਾ ਸਕੋਗੇ ਪੈਸੇ

ਗੈਜੇਟ ਡੈਸਕ : ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ ਉਨ੍ਹਾਂ ਯੂਜ਼ਰਸ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਜੋ ਦੂਜਿਆਂ ਦੇ ਵਾਇਰਲ ਵੀਡੀਓਜ਼ ਨੂੰ ਆਪਣੇ ਅਕਾਊਂਟ 'ਤੇ ਕਾਪੀ-ਪੇਸਟ ਕਰਕੇ ਪੈਸੇ ਕਮਾ ਰਹੇ ਸਨ। ਕੰਪਨੀ ਨੇ ਹੁਣ ਆਪਣੇ 'ਕ੍ਰਿਏਟਰ ਰੈਵੇਨਿਊ ਸ਼ੇਅਰ ਪ੍ਰੋਗਰਾਮ' ਵਿੱਚ ਵੱਡੀ ਤਬਦੀਲੀ ਕੀਤੀ ਹੈ, ਜਿਸ ਤਹਿਤ ਹੁਣ ਸਿਰਫ਼ ਅਸਲੀ (Original) ਕੰਟੈਂਟ ਬਣਾਉਣ ਵਾਲੇ ਕ੍ਰਿਏਟਰਸ ਨੂੰ ਹੀ ਕਮਾਈ ਵਿੱਚ ਪਹਿਲ ਦਿੱਤੀ ਜਾਵੇਗੀ।

ਅਸਲੀ ਕ੍ਰਿਏਟਰਸ ਨੂੰ ਹੋਵੇਗਾ ਫਾਇਦਾ
ਅਕਸਰ ਦੇਖਿਆ ਜਾਂਦਾ ਸੀ ਕਿ ਜਦੋਂ ਕੋਈ ਵੀਡੀਓ ਵਾਇਰਲ ਹੁੰਦੀ ਸੀ, ਤਾਂ ਕਈ ਵੱਡੇ ਅਕਾਊਂਟਸ ਉਸ ਨੂੰ ਡਾਊਨਲੋਡ ਕਰਕੇ ਦੁਬਾਰਾ ਪੋਸਟ ਕਰ ਦਿੰਦੇ ਸਨ। ਇਸ ਨਾਲ ਅਸਲੀ ਕ੍ਰਿਏਟਰ ਦੀ ਬਜਾਏ ਇਹ ਕਾਪੀ-ਪੇਸਟ ਕਰਨ ਵਾਲੇ ਅਕਾਊਂਟ ਲੱਖਾਂ ਵਿਊਜ਼ ਅਤੇ ਪੈਸੇ ਬਟੋਰ ਲੈਂਦੇ ਸਨ। X ਦੀ ਪ੍ਰੋਡਕਟ ਹੈੱਡ ਨਿਕਿਤਾ ਬੀਅਰ (Nikita Bier) ਅਨੁਸਾਰ, ਕੰਪਨੀ ਨੇ ਅਜਿਹੇ ਕਈ ਵੱਡੇ ਅਕਾਊਂਟਸ ਦੀ ਪਛਾਣ ਕੀਤੀ ਹੈ ਜੋ ਪ੍ਰੋਗਰਾਮੈਟਿਕ ਤਰੀਕੇ ਨਾਲ ਛੋਟੇ ਕ੍ਰਿਏਟਰਸ ਦਾ ਕੰਟੈਂਟ ਚੋਰੀ ਕਰ ਰਹੇ ਸਨ।

ਕਿਵੇਂ ਕੰਮ ਕਰੇਗਾ ਨਵਾਂ ਸਿਸਟਮ?
 X ਹੁਣ ਅਜਿਹੀਆਂ ਪੋਸਟਾਂ ਦੀ ਪਛਾਣ ਕਰ ਰਿਹਾ ਹੈ ਜੋ ਦੂਜਿਆਂ ਦਾ ਕੰਟੈਂਟ ਵਰਤ ਰਹੀਆਂ ਹਨ। ਹੁਣ ਅਜਿਹੀਆਂ ਵੀਡੀਓਜ਼ 'ਤੇ ਮਿਲਣ ਵਾਲੇ ਸਾਰੇ 'ਇੰਪ੍ਰੈਸ਼ਨ' (Impressions) ਅਤੇ ਉਸ ਤੋਂ ਹੋਣ ਵਾਲੀ ਕਮਾਈ ਸਿੱਧੀ ਅਸਲੀ ਕ੍ਰਿਏਟਰ ਨੂੰ ਦਿੱਤੀ ਜਾਵੇਗੀ। ਇਸ ਕਦਮ ਨਾਲ ਪਲੇਟਫਾਰਮ 'ਤੇ ਚੋਰੀ ਕੀਤੇ ਗਏ ਕੰਟੈਂਟ ਨੂੰ ਰੋਕਣ ਅਤੇ ਮਿਹਨਤੀ ਕ੍ਰਿਏਟਰਸ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਵਿੱਚ ਮਦਦ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News