ਨਾਸਾ ਬਣਾਵੇਗਾ ਬ੍ਰਾਂਹਮੰਡ ਦੀ ਸਭ ਤੋਂ ਠੰਡੀ ਪ੍ਰਯੋਗਸ਼ਾਲਾ

Thursday, Mar 09, 2017 - 09:28 AM (IST)

ਨਾਸਾ ਬਣਾਵੇਗਾ ਬ੍ਰਾਂਹਮੰਡ ਦੀ ਸਭ ਤੋਂ ਠੰਡੀ ਪ੍ਰਯੋਗਸ਼ਾਲਾ
ਜਲੰਧਰ- ਅਮਰੀਕੀ ਪੁਲਾੜ ਏਜੰਸੀ ਨਾਸਾ ਅੰਤਰਰਾਸ਼ਟਰੀ ਪੁਲਾੜ ਸਟੈਸ਼ਨ (ਆਈ. ਐੱਸ. ਐੱਸ.) ''ਚ ਬ੍ਰਾਂਹਮੰਡ ਦੀ ਸਭ ਤੋਂ ਠੰਡੀ ਪ੍ਰਯੋਗਸ਼ਾਲਾ ਬਣਾਉਣ ਦੀ ਤਿਆਰੀ ''ਚ ਹੈ। ਇਸ ਲਈ ਏਜੰਸੀ ਇੱਥੇ ਇਕ ਵਿਸ਼ੇਸ਼ ਬਕਸਾ ਭੇਜੇਗੀ। ਇਸ ਪ੍ਰਯੋਗਸ਼ਾਲਾ ਦੀ ਮਦਦ ਨਾਲ ਗੁਰੂਤਾਕਰਸ਼ਣ ਅਤ ਡਾਰਕ ਮੈਟਰ ਨੂੰ ਸਮਝਾਉਣ ਦੀ ਦਿਸ਼ਾ ''ਚ ਵੱਡੀ ਸਫਲਤਾ ਮਿਲਣ ਦੀ ਉਮੀਦ ਹੈ। ਨਾਸਾ ਨੇ ਦੱਸਿਆ ਹੈ ਕਿ ਇਸ ਬਕਸੇ ''ਚ ਲੇਜ਼ਰ, ਵੈਕਿਊਮ ਅਤੇ ਇਕ ਇਲੈਕਟ੍ਰੋਮੈਗਨੇਟ ਹੋਣਗੇ।
ਪ੍ਰੋਜੈਕਟ ਨਾਲ ਜੁੜੇ ਵਿਗਿਆਨਿਕ ਰਾਬਰਟ ਥੰਪਸਨ ਨੇ ਕਿਹਾ ਹੈ ਕਿ ਇਸ ਨੂੰ ਕੋਲਡ ਐਟਮ ਲੈਬੋਰਟਰੀ ਨਾਂ ਦਿੱਤਾ ਗਿਆ ਹੈ। ਨਾਸਾ ਦੀ ਯੋਜਨਾ ਇਸ ਨੂੰ ਅਗਸਤ ''ਚ ਭੇਜਣ ਦੀ ਹੈ। ਇਹ ਬਕਸਾ ਪੁਲਾੜ ਤੋਂ 10 ਗੁਣਾ ਜ਼ਿਆਦਾ ਠੰਡਾ ਹੋਵੇਗਾ। 

Related News