ਨਾਸਾ ਅਗਲੇ ਸਾਲ ਸੂਰਜ ''ਤੇ ਭੇਜ ਸਕਦਾ ਹੈ ਰੋਬੋਟਿਕ ਪੁਲਾੜੀ ਗੱਡੀ

02/28/2017 11:34:47 AM

ਜਲੰਧਰ- ਨਾਸਾ ਅਗਲੇ ਸਾਲ ਸੂਰਜ ''ਤੇ ਆਪਣੀ ਪਹਿਲੀ ਰੋਬੋਟਿਕ ਪੁਲਾੜੀ ਗੱਡੀ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਸੂਰਜ ਦੇ ਵਾਤਾਵਰਣ ਦੀ ਜਾਂਚ ਕਰਨ ਲਈ ਇਸ ਪੁਲਾੜੀ ਗੱਡੀ ਨੂੰ ਇਸ ''ਚ 60 ਲੱਖ ਕਿਲੋਮੀਟਰ ਤੱਕ ਭੇਜੇ ਜਾਣ ਦੀ ਯੋਜਨਾ ਹੈ। ਇਨਸਾਨ ਚੰਨ, ਮੰਗਲ ਅਤੇ ਇੱਥੋਂ ਤੱਕ ਕਿ ਦੂਰ ਪੁਲਾੜ ''ਚ ਵੀ ਪੁਲਾੜੀ ਗੱਡੀ ਭੇਜ ਚੁੱਕਾ ਹੈ। ਹੁਣ ਨਾਸਾ ਦੀ ਯੋਜਨਾ ਸੂਰਜ ''ਤੇ ਸੋਲਰ ਮਿਸ਼ਨ ਭੇਜਣ ਦੀ ਹੈ। ਸੂਰਜ ਧਰਤੀ ਤੋਂ ਲਗਭਗ 14.90 ਕਰੋੜ ਕਿਲੋਮੀਟਰ ਦੀ ਦੂਰੀ ''ਤੇ ਹੈ।
ਗੋਡਾਰਡ ਸਪੇਸ ਫਲਾਈਟ ਸੈਂਟਰ ''ਚ ਨਾਸਾ ਦੇ ਖੋਜਕਾਰ ਵਿਗਿਆਨਿਕ ਐਰਿਕ ਕ੍ਰਿਸ਼ਚੀਅਨ ਨੇ ਕਿਹਾ ਹੈ ਕਿ ਇਹ ਸੂਰਜ ਲਈ ਭੇਜਿਆ ਜਾਣ ਵਾਲਾ ਸਾਡਾ ਪਹਿਲਾ ਮਿਸ਼ਨ ਹੋਵੇਗਾ। ਕ੍ਰਿਸ਼ਚੀਅਨ ਨੇ ਕਿਹਾ ਹੈ ਕਿ ਅਸੀਂ ਸੂਰਜ ਦੀ ਪਰਤ ''ਤੇ ਨਹੀਂ ਪਹੁੰਚ ਸਕਦੇ ਪਰ ਇਹ ਮਿਸ਼ਨ ਉਸ ਦੇ ਇੰਨਾ ਨੇੜੇ ਤਾਂ ਪਹੁੰਚ ਹੀ ਜਾਵੇਗਾ ਕਿ 3 ਅਹਿਮ ਸਵਾਲਾਂ ਦੇ ਜਵਾਬ ਦੇ ਸਕੇ। 
ਇਹ ਮਿਸ਼ਨ ਇਸ ਗੱਲ ਦਾ ਜਵਾਬ ਦੇ ਸਕੇਗਾ ਕਿ ਸੂਰਜ ਦੀ ਪਰਤ ਉਸ ਦੇ ਵਾਤਾਵਰਣ ਜਿੰਨੀ ਗਰਮ ਕਿਉਂ ਨਹੀਂ ਹੈ। ਨਾਸਾ ਮੁਤਾਬਕ, ਸੂਰਜ ਦੀ ਪਰਤ ਦਾ ਤਾਪਮਾਨ ਸਿਰਫ 5500 ਡਿਗਰੀ ਸੈਲਸੀਅਸ ਹੈ ਜਦੋਂਕਿ ਉਸ ਦੇ ਵਾਤਾਵਰਣ ਦਾ ਤਾਪਮਾਨ 20 ਲੱਖ ਡਿਗਰੀ ਸੈਲਸੀਅਸ ਹੈ।
 
''ਲਾਈਵ ਸਾਇੰਸ'' ਦੀ ਰਿਪੋਰਟ ਮੁਤਾਬਕ ਵਿਗਿਆਨੀ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਸੌਰ ਹਵਾਵਾਂ ਨੂੰ ਉਨ੍ਹਾਂ ਦੀ 
ਰਫਤਾਰ ਕਿਸ ਤਰ੍ਹਾਂ ਮਿਲਦੀ ਹੈ। 
ਇਸ ਮਿਸ਼ਨ ਤੋਂ ਇਹ ਵੀ ਪਤਾ ਲੱਗ ਸਕਦਾ ਹੈ ਕਿ ਸੂਰਜ ਕਈ ਵਾਰ ਇੰਨੀ ਜ਼ਿਆਦਾ ਊਰਜਾ ਦੇ ਕਣ ਕਿਉਂ ਉਤਸ਼ਾਹਿਤ ਕਰਦਾ ਹੈ, ਜੋ ਅਸੁਰੱਖਿਅਤ ਪੁਲਾੜ ਯਾਤਰੀਆਂ ਅਤੇ ਪੁਲਾੜ ਵ੍ਹੀਕਲ ਲਈ ਖਤਰਾ ਪੈਦਾ ਕਰਦੇ ਹਨ।

Related News