ਦੁਨੀਆ ਦੇ ਸਭ ਤੋਂ ਸਸਤੇ ਕੰਪਿਊਟਰ ਰੈਸਬੈਰੀ ਪਾਈ ਨੂੰ ਟੱਕਰ ਦਵੇਗਾ NanoPi NEO

Friday, Jul 15, 2016 - 04:57 PM (IST)

 ਦੁਨੀਆ ਦੇ ਸਭ ਤੋਂ ਸਸਤੇ ਕੰਪਿਊਟਰ ਰੈਸਬੈਰੀ ਪਾਈ ਨੂੰ ਟੱਕਰ ਦਵੇਗਾ NanoPi NEO

ਜਲੰਧਰ : ਦੁਨੀਆ ਦੇ ਸਭ ਤੋਂ ਸਸਤੇ ਕੰਪਿਊਟਰ ਰੈਸਬੈਰੀ ਪਾਈ ਜ਼ੀਰੋ, ਜਿਸ ਦੀ ਕੀਮਤ ਮਹਿਜ਼ 5 ਡਾਲਰ ਹੈ ਨੂੰ ਟੱਕਰ ਦੇਣ ਲਈ ਚਾਈਨੀਜ਼ ਵਰਜ਼ਨ ਮਾਰਕੀਟ ''ਚ ਆ ਚੁੱਕਾ ਹੈ। ਨੈਨੋ ਪਾਈ ਨੀਓ ਨਾਂ ਦੇ ਇਸ ਚਾਈਨੀਜ਼ ਵਰਜ਼ਨ ਦੀ ਕੀਮਤ 8 ਡਾਲਰ ਹੈ ਤੇ ਇਸ ਨੂੰ ਫ੍ਰੈਂਡਲੀ ਏ. ਆਰ. ਐੱਮ. ਵੱਲੋਂ ਤਿਆਰ ਕੀਤਾ ਗਿਆ ਹੈ। ਨੈਨੋ ਪਾਈ ਨੀਓ ਨੂੰ ਆਸਾਨੀ ਨਾਲ ਆਨਲਾਈਨ ਖਰੀਦਿਆ ਜਾ ਸਕਦਾ ਹੈ ਇਸ ਕਰਕੇ ਹੀ ਲੋਕਾਂ ਵੱਲ ਇਸ ਦਾ ਧਿਆਨ ਗਿਆ ਹੈ।  

 

ਨੈਨੋ ਪਾਈ ਨੀਓ ਇਕ 40 ਐੱਮ. ਐੱਮ ਸਕਵੇਅਰ ਚਿੱਪ ਹੈ, ਜਿਸ ''ਚ  256 ਐੱਮ. ਬੀ. ਰੈਮ ਨਾਲ ਆਲਵਿਨਰ ਐੱਚ3 1.2 ਗੀਗਾਹਰਟਜ਼ ਉਆਰਡ ਕੋਰ ਕੋਰਟੈਕਸ ਏ7 ਪ੍ਰੋਸੈਸਰ ਲੱਗਾ ਹੈ। ਇਸ ''ਚ 10/100 ਇਥਰਨੈੱਟ ਪੋਰਟ, ਮਾਈਕ੍ਰੋ ਯੂ. ਐੱਸ. ਬੀ. ਪੋਰਟ ਤੇ ਮਾਈਕ੍ਰੋ ਐੱਸ. ਡੀ. ਸਲਾਟ ਦਿੱਤਾ ਗਿਆ ਹੈ। ਨੈਨੋ ਪਾਈ ਨੀਓ ਨੂੰ ਫ੍ਰੈਂਡਲੀ ਏ. ਆਰ. ਐੱਮ. ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਅਮਰੀਕਾ ''ਚ ਇਸ ਦੀ ਡਲਿਵਰੀ 5 ਡਾਲਰ ਸ਼ਿਪਿੰਗ ਚਾਰਜਿਜ਼ ਨਾਲ ਕੁਲ 12 ਡਾਲਰ ''ਚ ਹੋਵੇਗੀ। ਲਿਊਨਿਕਸ ਬੋਰਡ ਲਈ ਅਜਿਹੀ ਕੀਮਤ ਕੋਈ ਜ਼ਿਆਦਾ ਨਹੀਂ ਹੈ।


Related News