ਭਾਰਤੀ ਕੰਪਨੀ ਨੇ ਬਣਾਇਆ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ, ਕੀਮਤ ਸਿਰਫ਼ 99 ਰੁਪਏ
Wednesday, May 18, 2016 - 02:11 PM (IST)
.jpg)
ਜਲੰਧਰ: ਜੇਕਰ ਤੁਹਾਨੂੰ ਲਗਦਾ ਹੈ ਕਿ ਦੁਨੀਆ ਦੀ ਸਭ ਤੋਂ ਸਸਤੇ ਸਮਾਰਟਫੋਨ ਦੀ ਕੀਮਤ 251 ਰੁਪਏ ਹੋ ਸਕਦੀ ਹੈ ਤਾਂ ਤੁਸੀਂ ਗਲਤ ਹੋ। ਬੈਂਗਲੌਰ ਦੀ ਇਕ ਕੰਪਨੀ ਨਮੋਟੇਲ ਨੇ ਦੁਨੀਆ ਦੇ ਸਭ ਤੋਂ ਸਸਤੇ ਸਮਾਰਟਫੋਨ ਨੂੰ ਲਾਂਚ ਕਰਨ ਦਾ ਦਾਅਵਾ ਕੀਤਾ ਹੈ ਜਿਸ ਦੀ ਕੀਮਤ ਸਿਰਫ 99 ਰੁਪਏ ਹੋਵੋਗੇ। ਨਮੋਟੇਲ ਦੇ ਸਮਾਰਟਫੋਨ ਦਾ ਨਾਮ ਨਮੋਟੇਲ ਚੰਗੇ ਦਿਨ ਹੈ ਅਤੇ 99 ਰੂਪਏ ਦੀ ਕੀਮਤ ਦੇ ਇਲਾਵਾ ਡਿਲੀਵਰੀ ਚਾਰਜ ਅਲਗ ਤੋਂ ਦੇਣਾ ਹੋਵੇਗਾ। ਇਸ ਤੋਂ ਇਲਾਵਾ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਸਮਾਰਟਫੋਨ ਨੂੰ ਖਰੀਦਣ ਲਈ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਹੋਵੇਗੀ।
ਇਹ ਹਨ ਫੀਚਰਸ
ਕੰਪਨੀ ਮੁਤਾਬਕ ਇਹ 4 ਇੰਚ ਵਾਲਾ 3ਜੀ ਫੋਨ ਹੋਵੇਗਾ ਜਿਸ ''ਚ 1.3ghz ਕਵਾਰਡ-ਕੋਰ ਪ੍ਰੋਸੈਸਰ, 1 ਜੀ. ਬੀ ਰੈਮ ਅਤੇ ਐਂਡ੍ਰਾਇਡ ਲਾਲੀਪਾਪ ਵਰਜਨ ''ਤੇ ਚੱਲੇਗਾ।
ਬੁਕਿੰਗਸ
ਇਸ ਸਮਾਰਟਫੋਨ ਦੀ ਬੁਕਿੰਗਸ 17 ਮਈ ਤੋਂ 25 ਮਈ (2016) ਦੇ ਵਿਚਕਾਰ ਹੋਵੇਗੀ।