ਲੇਨੋਵੋ ਲਿਆਇਆ ਦੁਨੀਆ ਦਾ ਪਹਿਲਾ ਟ੍ਰਾਂਸਪੇਰੈਂਟ ਸਕਰੀਨ ਵਾਲਾ ਲੈਪਟਾਪ, ਦਿਸੇਗਾ ਡਿਸਪਲੇਅ ਦੇ ਆਰ-ਪਾਰ
Thursday, Feb 29, 2024 - 05:45 PM (IST)
ਗੈਜੇਟ ਡੈਸਕ- MWC 2024 ਸ਼ੁਰੂ ਹੋ ਗਿਆ ਹੈ। ਲੇਨੋਵੋ ਨੇ ਆਪਣਾ ਲੈਪਟਾਪ ਲਾਂਚ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਬ੍ਰਾਂਡ ਨੇ ਦੁਨੀਆ ਦਾ ਪਹਿਲਾ ਟਰਾਂਸਪੇਰੈਂਟ ਲੈਪਟਾਪ ਲਾਂਚ ਕੀਤਾ ਹੈ, ਜਿਸ ਦੀ ਡਿਸਪਲੇ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ।
ਇਹ ਲੈਪਟਾਪ 17.3 ਇੰਚ ਬੇਜ਼ਲ-ਲੈੱਸ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਡਿਸਪਲੇਅ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ, ਇਹ ਡਿਸਪਲੇ 55 ਫੀਸਦੀ ਟ੍ਰਾਂਸਪੇਰੈਂਸੀ ਨਾਲ ਆਉਂਦੀ ਹੈ। ਇਸ ਡਿਵਾਈਸ 'ਚ ਮਾਈਕ੍ਰੋ ਐੱਲ.ਈ.ਡੀ. ਸਕਰੀਨ ਦਾ ਇਸਤੇਮਾਲ ਕੀਤਾ ਗਿਆ ਹੈ, ਜੋ 720 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸ ਵਿੱਚ ਕੀ-ਬੋਰਡ ਖੇਤਰ ਨੂੰ ਵੀ ਟ੍ਰਾਂਸਪੇਰੈਂਟ ਰੱਖਿਆ ਗਿਆ ਹੈ।
ਲੇਨੋਵੋ ਕਰ ਰਿਹਾ ਨੈਕਸਟ ਲੈਵਲ ਐਕਸਪੀਰੀਅੰਸ ਦੇਣ ਦੀ ਕੋਸ਼ਿਸ਼
ਲੇਨੋਵੋ ਇੱਥੇ ਹੀ ਨਹੀਂ ਰੁਕੀ, ਕੰਪਨੀ ਨੇ ਇਸ ਲੈਪਟਾਪ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਨਰੇਟਿਡ ਕੰਟੈਂਟ (AIGC) ਨੂੰ ਇੰਟੀਗ੍ਰੇਟ ਕੀਤਾ ਹੈ। ਇਸ ਟੈਕਨਾਲੋਜੀ ਦੀ ਮਦਦ ਨਾਲ ਯੂਜ਼ਰ ਅਗਲੇ ਪੱਧਰ ਦਾ ਅਨੁਭਵ ਲੈ ਸਕਣਗੇ। ਇਹ ਇੱਕ ਸੰਕਲਪ ਹੈ ਅਤੇ ਅਜੇ ਤੱਕ ਖਰੀਦ ਲਈ ਉਪਲੱਬਧ ਨਹੀਂ ਹੈ।
ਕੀਬੋਰਡ ਪੈਨਲ ਵੀ ਹੈ ਟ੍ਰਾਂਸਪੇਰੈਂਟ
ਇਸ 'ਚ ਸਿਰਫ ਡਿਸਪਲੇ ਹੀ ਨਹੀਂ ਸਗੋਂ ਕੀ-ਬੋਰਡ ਪੈਨਲ ਵੀ ਟ੍ਰਾਂਸਪੇਰੈਂਟ ਹੈ। ਇਸ 'ਤੇ ਕੀਅਜ਼ ਨੂੰ ਲੇਜ਼ਰ ਨਾਲ ਪ੍ਰਾਜੈਕਟ ਕੀਤਾ ਜਾਂਦਾ ਹੈ। ਇਸ ਨੂੰ ਸਕੈਚਪੈਡ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ, ਜੋ ਸਟਾਈਲਸ ਸਪੋਰਟ ਨਾਲ ਆਉਂਦਾ ਹੈ। ਹਾਲਾਂਕਿ, ਇਹ ਵੀ ਸੱਚ ਹੈ ਕਿ ਤੁਹਾਨੂੰ ਸਟੈਂਡਰਡ ਕੀਬੋਰਡ ਵਾਂਗ ਬਟਨ ਦਬਾਉਣ ਦਾ ਅਨੁਭਵ ਨਹੀਂ ਮਿਲੇਗਾ। ਇਹ ਇਕ ਸਮਤਲ ਸਤ੍ਹਾ 'ਤੇ ਟਾਈਪ ਕਰਨ ਵਰਗਾ ਹੋਵੇਗਾ।
ਇਸ ਲੈਪਟਾਪ 'ਚ ਕੈਮਰਾ ਚੈਸੀ ਦੇ ਉੱਪਰ ਲਗਾਇਆ ਗਿਆ ਹੈ। ਇਹ ਕੈਮਰਾ AI ਦੀ ਵਰਤੋਂ ਕਰਕੇ ਚਿੱਤਰ ਪਛਾਣ ਕਰਦਾ ਹੈ। ਸਾਫਟਵੇਅਰ ਦੀ ਗੱਲ ਕਰੀਏ ਤਾਂ ਇਸ 'ਚ ਵਿੰਡੋਜ਼ 11 ਓ.ਐੱਸ. ਹਾਲਾਂਕਿ ਹੁਣ ਤੱਕ ਕੰਪਨੀ ਨੇ ਇਸ ਦੇ ਹਾਰਡਵੇਅਰ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।