MWC 2018:Qualcomm ਨੇ ਸਨੈਪਡ੍ਰੈਗਨ 700 ਸੀਰੀਜ਼ ਮੋਬਾਇਲ ਪਲੇਟਫਾਰਮ ਨੂੰ ਕੀਤਾ ਪੇਸ਼

02/28/2018 1:22:22 PM

ਜਲੰਧਰ-ਐੱਮ. ਡਬਲਿਊ. ਸੀ 2018 'ਚ ਕੁਆਲਕਾਮ ਨੇ ਵੱਡੇ ਪੱਧਰ 'ਤੇ ਨਵੀਂ ਚਿਪ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੁਝ ਹੋਰ ਨਵੀਂਆਂ ਤਕਨੀਕਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਸ ਈਵੈਂਟ 'ਚ ਆਪਣੇ ਨਵੇਂ ਸਨੈਪਡ੍ਰੈਗਨ 700 ਸੀਰੀਜ਼ ਮੋਬਾਇਲ ਪਲੇਟਫਾਰਮ ਚਿਪ ਦਾ ਐਲਾਨ ਕੀਤਾ ਹੈ।

 

ਸਨੈਪਡ੍ਰੈਗਨ 700 ਸੀਰੀਜ਼, ਸਨੈਪਡ੍ਰੈਗਨ 600 ਅਤੇ ਸਨੈਪਡ੍ਰੈਗਨ 800 ਸੀਰੀਜ਼ ਦੇ ਮੱਧ 'ਚ ਆਉਦੀ ਹੈ, ਪਰ ਆਮ ਤੌਰ 'ਤੇ ਕੰਪਨੀ 800 ਸੀਰੀਜ਼ ਦੇ ਬਰਾਬਰ ਦੀਆਂ ਸਹੂਲਤਾਵਾਂ ਦਾ ਦਾਅਵਾ ਕਰਦੀ ਹੈ। ਇਸ ਦਾ ਮਤਲਬ ਇਸ ਸੀਰੀਜ਼ 'ਚ ਤੁਹਾਨੂੰ ਸਾਰੀਆਂ ਸਹੂਲਤਾਵਾਂ ਮਿਲਣ ਵਾਲੀਆਂ ਹਨ, ਜੋ ਤੁਹਾਨੂੰ 800 ਸੀਰੀਜ਼ 'ਚ ਪਹਿਲਾਂ ਤੋਂ ਹੀ ਮਿਲ ਚੁੱਕੀਆਂ ਹਨ।

 

ਨਵੀਂ ਸੀਰੀਜ਼ ਡਿਵਾਈਸ ਏ. ਆਈ. ਨਾਲ ਪੇਸ਼ ਹੋਇਆ ਹੈ, ਜੋ ਕਿ ਕੁਵਾਲਕਾਮ ਦੇ ਨਵੇਂ ਆਰਟੀਫਿਸ਼ੀਅਲ ਇੰਟੇਲੀਜੇਂਸ ਇੰਜਣ ਦੇ ਲਈ 2X ਦੇ ਨਾਲ ਸਨੈਪਡ੍ਰੈਗਨ 660 ਦਾ ਵਰਤਮਾਨ AI ਪ੍ਰਦਰਸ਼ਨ ਹੈ। ਇਸ ਤੋਂ ਇਲਾਵਾ ਇਸ 'ਚ ਕੈਮਰੇ ਨੂੰ ਵੀ ਬਿਹਤਰ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਡਿਵਾਈਸ ਦੀ ਪਰਫਾਰਮੇਂਸ ਨੂੰ ਸੁਧਾਰਨ 'ਤੇ ਵੀ ਜੋਰ ਦਿੱਤਾ ਜਾ ਰਿਹਾ ਹੈ। ਇਸ ਦੇ ਰਾਹੀਂ ਤੁਸੀਂ ਲਗਭਗ 30 ਫੀਸਦੀ ਪਾਵਰ ਨੂੰ ਵਧਾ ਸਕਦੇ ਹੋ। ਜਿਸ ਦਾ ਮਤਲਬ ਇਸ ਦੇ ਰਾਹੀਂ ਪਾਵਰ ਖਪਤ ਨੂੰ ਘੱਟ ਕੀਤਾ ਜਾ ਸਕਦਾ ਹੈ।

 

ਇਹ ਸਾਰੇ ਬਦਲਾਅ ਕਵਾਲਕਾਮ ਦੇ ਸਪੈਕਟ੍ਰਾਂ  ISP, Kryo CPU, Hexagon vector ਪ੍ਰੋਸੈਸਰ ਅਤੇ ਐਂਡ੍ਰਨੋ visual ਪ੍ਰੋਸੈਸਿੰਗ ਸਬਸਿਸਟਮ ਹੈ। ਇਹ ਸੀਰੀਜ਼ ਅਫਰੋਡੇਬਲ ਸੈਂਗਮੈਟ ਨੂੰ ਟਾਰਗੈਟ ਕਰਨ ਲਈ ਨਿਰਮਿਤ ਕੀਤੀ ਗਈ ਹੈ। ਇਸ ਦੇ ਨਾਲ ਇਸ 'ਚ ਐਡਵਾਂਸ ਫੀਚਰ LTE ਦੀ ਵਰਤੋਂ ਹੋਣ ਵਾਲੀ ਹੈ। ਡਿਵਾਈਸ 'ਚ ਬਲੂਟੁੱਥ 5.0 ਦੀ ਰੇਂਜ ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਵੇਂ ਚਿਪਸੈੱਟ ਦੇ ਕਮਰੀਸ਼ੀਅਲ ਸੈਂਪਲ ਨੂੰ ਇਸ ਸਾਲ ਤੋਂ ਪਹਿਲੇ ਹਾਫ 'ਚ ਸ਼ਿਪਿੰਗ ਦੇ ਲਈ ਲਿਆਦਾ ਜਾ ਸਕਦਾ ਹੈ।


Related News