MWC 2016: HTC ਨੇ ਲਾਂਚ ਕੀਤੇ ਇਹ ਸ਼ਾਨਦਾਰ ਸਮਾਰਟਫੋਨਸ

Monday, Feb 22, 2016 - 06:29 PM (IST)

MWC 2016: HTC ਨੇ ਲਾਂਚ ਕੀਤੇ ਇਹ ਸ਼ਾਨਦਾਰ ਸਮਾਰਟਫੋਨਸ

ਜਲੰਧਰ— ਮੋਬਾਇਲ ਵਰਲਡ ਕਾਂਗਰਸ 2016 (MWC 2016) ਇਵੈਂਟ ''ਚ HTC ਨੇ ਇਕੱਠੇ ਚਾਰ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ''ਚ ਤਿੰਨ ਮੱਧ ਸ਼੍ਰੇਣੀ ਸਮਾਰਟਫੋਨ ਡਿਜ਼ਾਇਰ 530, ਡਿਜ਼ਾਇਰ 630 ਅਤੇ ਡਿਜ਼ਾਇਰ 825 ਤੋਂ ਇਲਾਵਾ ਇਕ ਉੱਚ ਸ਼੍ਰੇਣੀ ਸਮਾਰਟਫੋਨ ਵਨ ਐਕਸ 9 ਵੀ ਸ਼ਾਮਲ ਹੈ। ਐੱਟ.ਟੀ.ਸੀ. ਵਨ ਐਕਸ 9 ਇਸ ਮਹੀਨੇ ਦੇ ਅਖੀਰ ਤਕ ਨਾਰਥ ਏਸ਼ੀਆ ਅਤੇ ਈ.ਐਮ.ਈ.ਏ. ਦੇਸ਼ਾਂ ''ਚ ਸੇਲ ਲਈ ਉਪਲੱਬਧ ਹੋਵੇਗਾ ਜਦੋਂਕਿ ਡਿਜ਼ਾਇਰ ਸਮਾਰਟਫੋਨ ਲਈ ਅਗਲੇ ਮਹੀਨੇ ਤਕ ਇੰਤਜ਼ਾਰ ਕਰਨਾ ਪਵੇਗਾ। 

HTC One X9
ਐੱਚ.ਟੀ.ਸੀ. ਵਨ ਐਕਸ 9 ''ਚ 1920x1080 ਪਿਕਸਲ ਰੈਜ਼ੋਲਿਊਸ਼ਨ ਵਾਲਾ 5.5-ਇੰਚ ਦੀ ਫੁਲ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ। ਫੋਨ ਨੂੰ 2.2ਗੀਗਾਹਰਟਜ਼ ਮੀਡੀਆਟੈੱਕ ਹੇਲਿਓ X10 ਆਕਟਾਕੋਰ ਚਿੱਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਇਸ ਵਿਚ 3GB ਰੈਮ ਅਤੇ 32GB ਇੰਟਰਨਲ ਮੈਮਰੀ ਉਪਲੱਬਧ ਹੈ। ਇਸ ਤੋਂ ਇਲਾਵਾ ਮਾਈਕ੍ਰੋ ਐੱਸ.ਡੀ. ਕਾਰਡ ਦੀ ਮਦਦ ਨਾਲ 2ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ''ਚ 13MP ਰਿਅਰ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ ''ਦੇ 4ਜੀ ਐਲ.ਟੀ.ਈ. ਅਤੇ ਡਿਊਲ ਸਿਮ ਸਪੋਰਟ ਉਪਲੱਬਧ ਹੈ। ਪਾਵਰ ਬੈਕਅਪ ਲਈ 33.,000mAh ਦੀ ਬੈਟਰੀ ਦਿੱਤੀ ਗਈ ਹੈ। 
HTC Desire 530
ਐੱਚ.ਟੀ.ਸੀ. ਡਿਜ਼ਾਇਰ 530 ''ਚ 5.0-ਇੰਚ ਦੀ ਐੱਚ.ਡੀ. ਡਿਸਪਲੇ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਫੋਨ ਨੂੰ ਕਵਾਲਕਾਮ ਸਨੈਪਡ੍ਰੈਗਨ 210 ਚਿੱਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 1.5ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ 8MP ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 
HTC Desire 630
ਐੱਚ.ਟੀ.ਸੀ. ਡਿਜ਼ਾਇਰ 630 ''ਚ 5-ਇੰਚ ਦੀ 720ਪੀ ਡਿਸਪਲੇ ਦਿੱਤੀ ਗਈ ਹੈ। ਫੋਨ ਨੂੰ ਕਵਾਲਕਾਮ ਦੇ ਸਨੈਪਡ੍ਰੈਗਨ 400 ਚਿੱਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 2ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਪੈਂਡੇਬਲ ਸਟੋਰੇਜ਼ ਲਈ ਮਾਈਕ੍ਰੋ ਐੱਸ.ਡੀ. ਕਾਰਡ ਸਲਾਟ ਮੌਜੂਦ ਹੈ। ਫੋਨ ''ਚ 13MP ਰਿਅਰ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੇਵਿਟੀ ਆਪਸ਼ਨ ਦੇ ਤੌਰ ''ਤੇ ਡਿਊਲ ਸਿਮ ਕਾਰਡ ਸਲਾਟ ਅਤੇ 4ਜੀ ਐਲ.ਟੀ.ਈ. ਉਪਲੱਬਧ ਹੈ।


Related News