ਇਟਲੀ ਦੀ ਬਾਈਕ ਕੰਪਨੀ ਭਾਰਤ ''ਚ ਕਰੇਗੀ ਐਂਟਰੀ, ਇਹ ਬਾਈਕਸ ਹੋਣਗੀਆਂ ਲਾਂਚ

Monday, May 02, 2016 - 01:13 PM (IST)

ਇਟਲੀ ਦੀ ਬਾਈਕ ਕੰਪਨੀ ਭਾਰਤ ''ਚ ਕਰੇਗੀ ਐਂਟਰੀ, ਇਹ ਬਾਈਕਸ ਹੋਣਗੀਆਂ ਲਾਂਚ

ਜਲੰਧਰ: ਇਟਲੀ ਦੀ ਮੋਟਰ ਸਾਇਕਲ ਕੰਪਨੀ ਐੱਮ. ਵੀ ਅਗੁਸਟਾ ਭਾਰਤ ''ਚ ਆਪਣੇ ਬਾਈਕਸ ਨੂੰ ਲਾਂਚ ਕਰਨ ਵਾਲੀ ਹੈ। ਤੁਹਾਨੂੰ ਦੱਸ ਦਈਏ ਕਿ 9 ਮਈ ਨੂੰ ਇਸ ਦੀ ਫਾਰਮਲ ਲਾਂਚਿੰਗ ਪੁੰਨੇ ''ਚ ਹੋਣ ਜਾ ਰਹੀ ਹੈ ਅਤੇ ਉਹ ਕਾਈਨੈਟਿੱਕ ਗਰੁੱਪ ਦੇ ਨਾਲ ਇੰਡੀਅਨ ਮਾਰਕੀਟ ''ਚ ਉਤਰ ਰਿਹਾ ਹੈ ਅਤੇ ਆਪਣੇ ਸੇਲਸ ਐਂਡ ਸਰਵਿਸ ਦਾ ਨਾਂ ਮੋਟਰੋਏਲ ਰੱਖਿਆ ਹੈ। ਆਓ ਜਾਣਦੇ ਹਾਂ ਕਿ ਭਾਰਤ ''ਚ ਅਗਸਟਾ ਦੀ ਕਿਹੜੀਆਂ ਬਾਈਕਸ ਹੋਣਗੀਆਂ ਲੰਚ: -

 

F4 Rc

ਐੱਮ. ਵੀ ਅਗਸਟਾ ਦਾ ਮਾਰਕੀਟ ਸੰਸਾਰ ''ਚ 30 ਫੀਸਦੀ ਵਧਿਆ ਹੈ ਇਸ ਲਈ ਸ਼ੁਰੂ ''ਚ ਪੁੰਨੇ,  ਮੁੰਬਈ,  ਸੂਰਤ ਅਤੇ ਬੈਗਲੌਰ ''ਚ ਆਪਣੀ ਡੀਲਰਸ਼ਿਪ ਖੋਲੇਗਾ, ਇਸ ਤੋਂ ਬਾਅਦ ਇਸ ਦੀ ਤਿਆਰੀ ਦਿੱਲੀ ਅਤੇ ਬਾਕੀ ਸ਼ਹਿਰਾਂ ''ਚ ਜਾਣ ਦੀ ਹੈ।
 
F4
F4 ਮਾਡਲ ਰੇਡ, ਸਿਲਵਰ, ਮੈਟ ਬਲੈਕ ਕਲਰ ''ਚ ਉਪਲੱਬਧ ਹੈ। ਚਾਰ ਸਿਲੈਂਡਰ ਇੰਜਣ ਮਾਡਲ ''ਚ ਸੈਂਟਰਲ ਕੈਮ ਚੈਨ ਅਤੇ ਰੇਡਿਲ ਵਾਲਵਸ ਹਨ।
 
F4 RR
F4 RR ਮਾਡਲ ਵਾਇਟ ਆਇਸ ਪਰਲ ਅਤੇ ਮੇਡਲ ਬਲੈਕ ਕਾਰਬਨ ਕਲਰ ''ਚ ਹੋਵੇਗਾ ਜੋ ਰਾਈਡ ਬਾਏ ਵਾਇਰ ਅਤੇ ਫਾਰ ਇੰਜਣ ਮੈਪ ਸ਼ਮਿਲ ਹੋਵੇਗਾ।
 
Stradale 800
ਐੱਮ. ਵੀ ਅਗਸਟਾ ਲਗਭਗ ਆਪਣੀ ਸਾਰੀ ਰੇਂਜ ਭਾਰਤ ''ਚ ਉਤਾਰਨਾ ਚਾਹੁੰਦਾ ਹੈ, ਜਿਸ ''ਚ F3 800, Brutale 1090, F4 ਅਤੇ F4 RR ਸ਼ਾਮਿਲ ਹਨ।
 
Dragster 800
F4 ਸੀਰੀਜ਼ ਦਾ ਮਾਡਲ F4 R3 ਅਤੇ ਡਰੈਗਸਟਰ ਜੇਕਰ ਕੋਈ ਚਾਹੁੰਦਾ ਹੈ ਤਾਂ ਕੰਪਨੀ ਉਸ ਨੂੰ ਇਹ ਵੀ ਉਪਲੱਬਧ ਕਰਵਾਏਗੀ। 
 
Brutale 800
ਅਗਸਟਾ ਦੇ Brutale 800 ਨੂੰ ਅਜੇ ਮੰਜ਼ੂਰੀ ਨਹੀਂ ਮਿਲੀ ਹੈ, ਜੇਕਰ ਇਸ ਨੂੰ ਇਜ਼ਾਜਤ ਮਿਲਦੀ ਹੈ ਤਾਂ ਇਹ ਮਾਡਲ ਵੀ ਭਾਰਤ ''ਚ ਉਪਲੱਬਧ ਹੋਵੇਗਾ। ਅਜੇ ਕਿਸੇ ਵੀ ਮਾਡਲ ਦੀ ਕੀਮਤ ਦਾ ਖਲਾਸਾ ਨਹੀਂ ਹੋ ਪਾਇਆ ਹੈ ਕਿਉਂਕਿ ਅਗੁਸਟਾ ਦੇ ਮਾਡਲਸ ਦੀ ਕੀਮਤ ਉਸ ਦੇਸ਼ ਦੇ ਟੈਕਸਾਂ ''ਤੇ ਵੀ ਨਿਰਭਰ ਕਰਦੀ ਹੈ ।
 
Brutale 1090
Brutale 1090 ਮਾਡਲ ਦਾ ਦੋ ਪਾਵਰ Configuration ਹੈ ਜੋ ਮੈਟ ਬਲੈਕ ਅਤੇ ਮੈਟ ਵਾਇਟ ਕਲਰ ''ਚ ਹੈ।
 
F3 800
F3 800 ਰੈੱਡ ਅਤੇ ਏਗੋ ਸਿਲਵਰ ਕਲਰ ''ਚ ਹੈ ਜਿਸ ਦਾ ਇੰਜਣ ਤਿੰਨ ਸਿਲੈਂਡਰ ''ਚ 798 ਸੀ. ਸੀ ਦਾ ਹੈ।

Related News