ਵਟਸਐਪ ''ਚ ਜਲਦ ਸ਼ਾਮਲ ਹੋਵੇਗਾ ਬੇਹੱਦ ਕੰਮ ਦਾ ਫੀਚਰ, ਬਦਲ ਜਾਵੇਗਾ ਐਪ ਚਲਾਉਣ ਦਾ ਅਨੁਭਵ

09/21/2020 11:14:24 AM

ਗੈਜੇਟ ਡੈਸਕ- ਵਟਸਐਪ 'ਚ ਹੁਣ ਇਕ ਅਜਿਹਾ ਫੀਚਰ ਸ਼ਾਮਲ ਹੋਣ ਵਾਲਾ ਹੈ ਜਿਸ ਦਾ ਯੂਜ਼ਰਸ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਵਟਸਐਪ 'ਚ ਜਲਦ ਹੀ ਯੂਜ਼ਰਸ ਇਕ ਅਕਾਉਂਟ ਨੂੰ 4 ਵੱਖ-ਵੱਖ ਡਿਵਾਈਸਾਂ 'ਚ ਇਕੱਠੇ ਇਸਤੇਮਾਲ ਕਰ ਸਕਣਗੇ। WABetaInfo ਦੀ ਰਿਪੋਰਟ ਮੁਤਾਬਕ, ਵਟਸਐਪ 'ਚ ਮਲਟੀਪਲ ਡਿਵਾਈਸ ਫੀਚਰ ਸ਼ਾਮਲ ਹੋਣ ਵਾਲਾ ਹੈ। ਇਹ ਫੀਚਰ ਅਜੇ ਫਾਈਨਲ ਸਟੇਜ 'ਚ ਹੈ ਅਤੇ ਵਟਸਐਪ ਹੁਣ ਇਸ ਨੂੰ ਬੀਟਾ ਐਪ ਰਾਹੀਂ ਜਾਰੀ ਕਰੇਗੀ। 

ਇਸ ਤੋਂ ਇਲਾਵਾ ਵਟਸਐਪ 'ਚ 4 ਹੋਰ ਫੀਚਰਜ਼ ਵੀ ਜੁੜਨ ਵਾਲੇ ਹਨ ਜਿਨ੍ਹਾਂ ਦੀ ਟੈਸਟਿੰਗ ਕੰਪਨੀ ਨੇ ਆਪਣੀ ਐਪ ਦੇ ਬੀਟਾ ਵਰਜ਼ਨ ਅਤੇ ਡੈਸਕਟਾਪ ਵਰਜ਼ਨ 'ਤੇ ਸ਼ੁਰੂ ਕਰ ਦਿੱਤੀ ਹੈ। 

ਗਰੁੱਪ ਕਾਲਿੰਗ ਲਈ ਅਲੱਗ ਰਿੰਗਟੋਨ
ਅਗਲੀ ਅਪਡੇਟ 'ਚ ਵਟਸਐਪ ਯੂਜ਼ਰਸ ਨੂੰ ਗਰੁ੍ਪ ਕਾਲਿੰਗ ਲਈ ਅਲੱਗ ਰਿੰਗਟੋਨ ਸੈੱਟ ਕਰਨ ਦਾ ਆਪਸ਼ਨ ਮਿਲ ਸਕਦਾ ਹੈ। ਇਸ ਤਰ੍ਹਾਂ ਯੂਜ਼ਰਸ ਕਾਲ ਆਉਣ 'ਤੇ ਬਿਨ੍ਹਾਂ ਫੋਨ ਵੇਖੇ ਆਸਾਨੀ ਨਾਲ ਸਮਝ ਜਾਣਗੇ ਕਿ ਗਰੁੱਪ ਕਾਲ ਆ ਰਹੀ ਹੈ ਜਾਂ ਕਿਸੇ ਇਕ ਯੂਜ਼ਰ ਨੇ ਕਾਲ ਕੀਤੀ ਹੈ। 

ਵਟਸਐਪ ਡੂਡਲਸ
ਸ਼ੁਰੂ 'ਚ ਵਟਸਐਪ ਡੂਡਲਸ ਸਿਰਫ ਡੈਸਕਟਾਪ ਜਾਂ ਵੈੱਬ ਵਰਜ਼ਨ 'ਤੇ ਮਿਲ ਰਹੇ ਸਨ ਪਰ ਆਉਣ ਵਾਲੀ ਅਪਡੇਟ ਤੋਂ ਬਾਅਦ ਮੈਸੇਜਿੰਗ ਐਪ ਐਂਡਰਾਇਡ ਵਰਜ਼ਨ ਲਈ ਵੀ ਬੈਕਗ੍ਰਾਊਂਡ ਡੂਡਲਸ ਲੈ ਕੇ ਆ ਸਕਦੀ ਹੈ। 

ਨਵਾਂ ਕਾਲਿੰਗ ਯੂ.ਆਈ.
ਅਗਲੀ ਅਪਡੇਟ ਨਾਲ ਤੁਹਾਨੂੰ ਨਵਾਂ ਬਿਹਤਰ ਕਾਲਿੰਗ ਇੰਟਰਫੇਸ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਬਾਅਦ ਕਾਲ ਬਟਨ ਹੇਠਾਂ ਮੂਵ ਕਰ ਦਿੱਤਾ ਜਾਵੇਗਾ ਅਤੇ ਕਾਲ ਇੰਟਰਫੇਸ 'ਚ ਇੰਫੋ ਬਟਨਸ, ਆਡੀਓ ਬਟਨ ਅਤੇ ਵੀਡੀਓ ਬਟਨ ਵੀ ਕੈਮਰਾ ਅਤੇ ਮੈਸੇਜਿੰਗ ਬਟਨ ਦੇ ਨਾਲ ਨਜ਼ਰ ਆਉਣਗੇ। 

ਐਨੀਮੇਟਿਡ ਸਟਿਕਰਸ
ਵਟਸਐਪ 'ਤੇ ਚੈਟਿੰਗ ਦਾ ਅਨੁਭਵ ਹੋਰ ਵੀ ਮਜ਼ੇਦਾਰ ਕਰਨ ਲਈ ਐਪ 'ਚ ਯੂਜ਼ਰਸ ਨੂੰ ਜਲਦ ਹੀ ਐਨੀਮੇਟਿਡ ਸਟਿਕਰਸ ਵੇਖਣ ਨੂੰ ਮਿਲ ਸਕਦੇ ਹਨ। ਕੰਪਨੀ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਅਤੇ ਢੇਰਾਂ ਮੈਸੇਜਿੰਗ ਐਪਸ 'ਚ ਪਹਿਲਾਂ ਹੀ ਇਹ ਫੀਚਰ ਮਿਲਦਾ ਹੈ। ਅਜਿਹੇ 'ਚ ਵਟਸਐਪ ਪਿੱਛੇ ਨਹੀਂ ਰਹਿਣਾ ਚਾਹੇਗੀ। 


Rakesh

Content Editor

Related News