ਕੈਰੋਸਿਨ ਨਾਲ ਚੱਲਣ ਵਾਲੀ ਬਾਈਕ, 400 ਦੀ ਹੈ ਟਾਪ ਸਪੀਡ
Thursday, Apr 14, 2016 - 04:12 PM (IST)

ਜਲੰਧਰ— ਹੁਣ ਤੱਕ ਤੁਸੀਂ ਸਿਰਫ ਪੈਟਰੋਲ ਨਾਲ ਚੱਲਣ ਵਾਲੇ ਮੋਟਰਸਾਈਕਲ ਦੇਖੇ ਹੋਣਗੇ ਪਰ ਹੁਣ ਇਕ ਅਜਿਹੀ ਮੋਟਰਸਾਈਕਲ ਬਣਾਈ ਗਈ ਹੈ ਜੋ ਕੈਰੋਸੀਨ ਅਤੇ ਡੀਜ਼ਲ ਦੀ ਮਦਦ ਨਾਲ ਚੱਲਦੀ ਹੈ। MTT Y2K ਸੁਪਰਬਾਈਕ ਦੁਨੀਆ ਦੀ ਪਹਿਲੀ ਟਰਬਾਈਨ ਪਾਵਰਡ ਬਾਈਕ ਹੋਣ ਦੇ ਨਾਲ-ਨਾਲ ਕਾਫੀ ਪਾਵਰਫੁੱਲ ਬਾਈਕ ਵੀ ਹੈ।
ਇੰਜਣ:
250 ਸੀ.ਸੀ. ਇੰਜਣ ਨਾਲ ਲੈਸ ਕੈਰੋਸੀਨ ਅਤੇ ਡੀਜ਼ਲ ਨਾਲ ਚੱਲਣ ਵਾਲੀ ਇਸ ਦਮਦਾਰ ਬਾਈਕ ''ਚ ਰੋਲਸ ਰਾਇਸ ਐਲਿਸਨ 250 ਸੀ.ਸੀ. 20 ਸੀਰੀਜ਼ ਗੈਸ ਟਰਬਾਈਨ ਇੰਜਣ ਲਗਾਇਆ ਗਿਆ ਹੈ। ਇਹ ਇੰਜਣ 420 ਹਾਰਸਪਾਵਰ ਦਾ ਜ਼ਬਰਦਸਤ ਪਾਵਰ ਪੈਦਾ ਕਰਦਾ ਹੈ ਨਾਲ ਹੀ ਇਸ ਵਿਚ 2 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਸਿਸਟਮ ਦਿੱਤਾ ਗਿਆ ਹੈ ਜੋ ਲਿਊਬ੍ਰਿਕੇਸ਼ਨ ਦੇ ਤੌਰ ''ਤੇ ਟਰਬਾਈਨ ਆਇਲ ਦੀ ਵਰਤੋਂ ਕਰਦਾ ਹੈ।
ਹੋਰ ਫੀਚਰਜ਼ :
ਇਸ 226 ਕਿਲੋਗ੍ਰਾਮ ਭਾਰ ਵਾਲੀ MTT Y2K ਬਾਈਕ ''ਚ 34 ਲੀਟਰ ਦਾ ਵੱਡਾ ਫਿਊਲ ਟੈਂਕ ਲੱਗਾ ਹੈ, ਜਦੋਂਕਿ ਇਸ ਦਾ ਰਿਜ਼ਰਵ ਟੈਂਕ ਹੀ 6 ਲੀਟਰ ਦਾ ਹੈ। ਇਸ ਬਾਈਕ ਦੀ ਟਾਪ ਸਪੀਡ 400 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਸੁਪਰਬਾਈਕ ਫਿਲਹਾਲ ਯੂ.ਐੱਸ. ''ਚ ਉਪਲੱਬਧ ਹੈ ਜਿਥੇ ਇਸ ਦੀ ਕੀਮਤ 150000 ਡਾਲਰ (ਕਰੀਬ 1 ਕਰੋੜ ਰੁਪਏ) ਤੋਂ ਲੈ ਕੇ 185000 ਡਾਲਰ (1 ਕਰੋੜ 22 ਲੱਖ ਰੁਪਏ) ਦੇ ਵਿਚਕਾਰ ਹੈ।