24 ਅਗਸਤ ਨੂੰ ਮੋਟੋਰੋਲਾ ਭਾਰਤ ’ਚ ਲਾਂਚ ਕਰੇਗਾ ਨਵਾਂ ਸਮਾਰਟਫੋਨ

Friday, Aug 21, 2020 - 02:16 AM (IST)

24 ਅਗਸਤ ਨੂੰ ਮੋਟੋਰੋਲਾ ਭਾਰਤ ’ਚ ਲਾਂਚ ਕਰੇਗਾ ਨਵਾਂ ਸਮਾਰਟਫੋਨ

ਗੈਜੇਟ ਡੈਸਕ—ਮੋਟੋਰੋਲਾ ਨੇ ਭਾਰਤੀ ਬਾਜ਼ਾਰ ’ਚ ਨਵੇਂ ਸਮਾਰਟਫੋਨ ਦੀ ਲਾਂਚਿੰਗ ਲਈ ਟੀਜ਼ਰ ਜਾਰੀ ਕੀਤਾ ਹੈ। ਕੰਪਨੀ ਨੇ ਟੀਜ਼ਰ ਟਵਿੱਟਰ ’ਤੇ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਟੀਜ਼ਰ ਬੈਨਰ ਨੂੰ ਫਲਿੱਪਕਾਰਟ ’ਤੇ ਵੀ ਪੋਸਟ ਕੀਤਾ ਗਿਆ ਹੈ, ਜਿਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਲਾਂਚ ਤੋਂ ਬਾਅਦ ਫੋਨ ਨੂੰ ਈ-ਕਾਮਰਸ ਪਲੇਟਫਾਰਮਸ ’ਤੇ ਉਪਲੱਬਧ ਕਰਵਾਇਆ ਜਾਵੇਗਾ।

ਫਲਿੱਪਕਾਰਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਨਵਾਂ ਸਮਾਰਟਫੋਨ 24 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ ਮੋਰੋਟੋਲਾ ਵੱਲੋਂ ਫੋਨ ਦਾ ਨਾਂ ਨਹੀਂ ਦੱਸਿਆ ਗਿਆ ਹੈ। ਹਾਲਾਂਕਿ ਲਾਂਚਿੰਗ ਕਰੀਬ ਹੈ ਅਜਿਹੇ ’ਚ ਬਾਕੀ ਜਾਣਕਾਰੀਆਂ ਲਈ ਫੈਂਸ ਨੂੰ ਜ਼ਿਆਦਾ ਦਿਨਾਂ ਤੱਕ ਇੰਤਜ਼ਾਰ ਨਹੀਂ ਕਰਨਾ ਹੋਵੇਗਾ।

ਮੋਟੋੋਰੋਲਾ ਨੇ ਟਵਿੱਟਰ ’ਤੇ ਇਕ ਵੀਡੀਓ ਟੀਜ਼ਰ ਜਾਰੀ ਕੀਤਾ ਹੈ। ਜਿਸ ’ਚ ਕੰਪਨੀ ਨੇ ਅਪਕਮਿੰਗ ਸਮਾਰਟਫੋਨ ਦੇ ਕੈਮਰਾ ਅਤੇ ਪਰਫਾਰਮੈਂਸ ਨੂੰ ਹਾਈਲਾਈਟ ਕੀਤਾ ਹੈ। ਟੀਜ਼ਰ ਤੋਂ ਇਹ ਪਤਾ ਚੱਲਦਾ ਹੈ ਕਿ ਫੋਨ ਦੇ ਰੀਅਰ ’ਚ ਫਿਗਰਪਿ੍ਰੰਟ ਸੈਂਸਰ ਮਿਲੇਗਾ, ਜਿਸ ’ਚ ਮੋਟੋਰੋਲਾ ਦਾ ਲੋਗੋ ਹੋਵੇਗਾ, ਫਿਲਹਾਲ ਫੋਨ ਦਾ ਨਾਂ ਨਹੀਂ ਦੱਸਿਆ ਗਿਆ ਹੈ।

ਮੋਟੋਰੋਲਾ ਜਾਂ ਫਲਿੱਪਕਾਰਟ ਵੱਲੋਂ ਅਜੇ ਨਵੇਂ ਸਮਾਰਟਫੋਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਫਿਲਹਾਲ ’ਚ ਮੋਟੋ ਈ7 ਪਲੱਸ ਨੂੰ ਕਾਫੀ ਵਾਰ ਸਪਾਟ ਕੀਤਾ ਗਿਆ ਹੈ। ਅਜਿਹੇ ’ਚ ਸੰਭਵ ਹੈ ਕਿ ਕੰਪਨੀ ਇਸ ਨੂੰ ਹੀ ਆਪਣੇ ਅਗਲੇ ਡਿਵਾਈਸ ਦੇ ਤੌਰ ’ਤੇ ਲਾਂਚ ਕਰ ਦੇਵੇ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।


author

Karan Kumar

Content Editor

Related News