ਇਹ ਕੰਪਨੀ ਭਾਰਤ ’ਚ ਲਾਂਚ ਕਰੇਗੀ ਸਭ ਤੋਂ ਸਸਤਾ 5ਜੀ ਸਮਾਰਟਫੋਨ
Saturday, Nov 21, 2020 - 10:55 AM (IST)
ਗੈਜੇਟ ਡੈਸਕ– ਦੁਨੀਆ ਭਰ ’ਚ ਹੁਣ 5th ਜਰੇਸ਼ਨ ਨੈੱਟਵਰਕ ਯਾਨੀ 5ਜੀ ਦਾ ਚਲਣ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ’ਚ ਵੀ 5ਜੀ ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਕਈ ਕੰਪਨੀਆਂ ਹੁਣ ਭਾਰਤ ’ਚ ਆਪਣੇ 5ਜੀ ਹੈਂਡਸੈੱਟ ਲਾਂਚ ਕਰ ਰਹੀਆਂ ਹਨ। ਹੁਣ ਮੋਟੋਰੋਲਾ ਆਪਣਾ ਨਵਾਂ ਮਿਡਰੇਂਜ 5ਜੀ ਸਮਾਰਟਫੋਨ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਸਭ ਤੋਂ ਸਸਤਾ 5ਜੀ ਫੋਨ ਹੋ ਸਕਦਾ ਹੈ ਮੋਟੋ 5
ਇਸ ਫੋਨ ਦੀ ਕੀਮਤ ਤੋਂ ਅਜੇ ਪਰਦਾ ਨਹੀਂ ਉਠਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਭਾਰਤ ’ਚ ਸਭ ਤੋਂ ਸਸਤਾ 5ਜੀ ਫੋਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕੰਪਨੀ ਮੋਟੋ ਜੀ 5ਜੀ ਪਲੱਸ ਵੀ ਭਾਰਤ ’ਚ ਲਾਂਚ ਕਰ ਚੁੱਕੀ ਹੈ। ਕੰਪਨੀਆਂ ਹਨ ਭਾਰਤ ’ਚ 5ਜੀ ਸੈਗਮੈਂਟ ’ਚ ਕਈ ਨਵੇਂ ਸਮਾਰਟਫੋਨ ਲਾਂਚ ਕਰ ਰਹੀਆਂ ਹਨ।
ਇਨ੍ਹਾਂ ਬ੍ਰਾਂਡਸ ਨਾਲ ਹੋਵੇਗਾ ਮੁਕਾਬਲਾ
ਮੋਟੋਰੋਲਾ ਇਸ ਸਸਤੇ 5ਜੀ ਫੋਨ ਰਾਹੀਂ ਭਾਰਤ ’ਚ ਰੀਅਲਮੀ, ਸ਼ਾਓਮੀ ਵਰਗੇ ਬ੍ਰਾਂਡਾਂ ਨੂੰ ਟੱਕਰ ਦੇਵੇਗੀ ਉਥੇ ਹੀ OnePlus N10 5G ਨਾਲ ਵੀ ਇਸ ਫੋਨ ਦਾ ਮੁਕਾਬਲਾ ਹੋਵੇਗਾ। ਇਹ ਕੰਪਨੀ ਦਾ ਐਂਟਰੀ ਲੈਵਲ 5ਜੀ ਕੁਨੈਕਟੀਵਿਟੀ ਵਾਲਾ ਸਮਾਰਟਫੋਨ ਹੈ। OnePlus N10 5G ਬੀਤੀ 26 ਅਕਤੂਬਰ ਨੂੰ ਅਮਰੀਕਾ ’ਚ ਲਾਂਚ ਕੀਤਾ ਗਿਆ ਸੀ ਅਤੇ ਸਭ ਤੋਂ ਘੱਟ ਕੀਮਤ ਦਾ 5ਜੀ ਫੋਨ ਹੈ। ਅਜਿਹੇ ’ਚ ਹੁਣ ਮੋਟੋਰੋਲਾ ਵੀ ਵਨਪਲੱਸ ਦੇ ਨਾਲ ਹੀ ਸੈਮਸੰਗ, ਐਪਲ, ਹੁਵਾਵੇਈ ਅਤੇ ਐੱਮ.ਆਈ. ਨੂੰ ਟੱਕਰ ਦੇਣ ਲਈ ਸਸਤਾ 5ਜੀ ਫੋਨ ਲਿਆ ਰਹੀ ਹੈ, ਜਿਸ ਨਾਲ ਇਸ ਸੈਮਸੰਗ ’ਚ ਮੁਕਾਬਲੇਬਾਜ਼ੀ ਹੋਰ ਵਧ ਜਾਵੇਗੀ।