9 ਜੂਨ ਨੂੰ ਲਾਂਚ ਹੋਵੇਗਾ ਮੋਟਰੋਲਾ ਦਾ ਨਵਾਂ ਸਮਾਰਟਫੋਨ
Tuesday, May 24, 2016 - 12:01 PM (IST)
ਜਲੰਧਰ: ਅਮਰੀਕੀ ਮਲਟੀਨੈਸ਼ਨਲ ਦੂਰਸੰਚਾਰ ਕੰਪਨੀ ਮੋਟਰੋਲਾ ਨੇ ਯੂਟਿਊਬ ''ਤੇ ਇਕ ਵੀਡੀਓ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ''ਚ 9 ਜੂਨ ਦੇ ਲਾਂਚ ਈਵੈਂਟ ਦਾ ਟੀਜ਼ਰ ਹੈ। ਇਸ ਟੀਜ਼ਰ ''ਚ ਕੰਪਨੀ ਦੇ ਮਸ਼ਹੂਰ ਮੋਟੋ ਰੇਜ਼ਰ ਵੀ3 ਫਲਿਪ ਫੋਨ ਨੂੰ ਦਿਖਾਇਆ ਗਿਆ ਹੈ।
ਯਾਦ ਰਹੇ ਕਿ ਮੋਟੋ ਰੇਜ਼ਰ ਵੀ3 ਆਪਣੇ ਸਮੇਂ ਦਾ ਬੇਹੱਦ ਹੀ ਮਸ਼ਹੂਰ ਹੈਂਡਸੈੱਟ ਰਿਹਾ ਹੈ। ਪੂਰੀ ਦੁਨੀਆ ''ਚ ਹੁਣ ਤੱਕ ਇਸ ਹੈਂਡਸੈੱਟ ਦੇ 130 ਮਿਲੀਅਨ ਤਂ ਜ਼ਿਆਦਾ ਯੂਨਿਟ ਵਿਕ ਚੁੱਕੇ ਹਨ। ਟੀਜ਼ਰ ਨੂੰ ਵੇਖ ਕੇ ਇੰਨਾਂ ਤਾਂ ਸਾਫ਼ ਹੈ ਕਿ 9 ਜੂਨ ਦੇ ਈਵੈਂਟ ''ਚ ਕਿਸੇ ਫੋਨ ਨੂੰ ਹੀ ਲਾਂਚ ਕੀਤਾ ਜਾਵੇਗਾ। ਇਸ਼ਤਿਹਾਰ ''ਚ ਰੇਜ਼ਰ3 ਦੀ ਮੌਜ਼ੂਦਗੀ ਨੂੰ ਧਿਆਨ ''ਚ ਰੱਖਿਆ ਜਾਵੇ ਤਾਂ ਸੰਭਵ ਹੈ ਕਿ ਮੋਟਰੋਲਾ ਇਕ ਫਲਿਪ ਫੋਨ ਲਾਂਚ ਕਰੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਅਸੀਂ ਇਕ ਸਮਾਰਟਫੋਨ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਕਰ ਸਕਦੇ ਹਾਂ ਜਿਸ ਦਾ ਨਾਮ ਰੇਜ਼ਰ3 ( Moto R1ZR V3 ) ਨਾਲ ਸੰਬੰਧਿਤ ਹੋਵੇ। ਅਜਿਹੇ ''ਚ ਕੰਪਨੀ ਦੇ ਨਵੀਂ ਮੋਟੋ ਜੈੱਡ (Moto Z) ਸੀਰੀਜ਼ ਨੂੰ ਲਾਂਚ ਕੀਤੇ ਜਾਣ ਦੀ ਸੰਭਾਵਨਾ ਅਹਿਮ ਹੋ ਜਾਂਦੀ ਹੈ।
