ਮੋਟੋਰੋਲਾ ਦੇ ਪੁਰਾਣੇ ਫੋਨ ਨੇ ਬੰਦੂਕ ਚੋਂ ਨਿਕਲੀ ਗੋਲ਼ੀ ਰੋਕੀ, ਬਚਾਈ ਵਿਅਕਤੀ ਦੀ ਜਾਨ
Tuesday, Oct 12, 2021 - 05:34 PM (IST)
ਗੈਜੇਟ ਡੈਸਕ– ਮੋਟੋਰੋਲਾ ਦੇ ਇਕ 5 ਸਾਲ ਪੁਰਾਣੇ ਸਮਾਰਟਫੋਨ ਨੇ ਇਕ ਅਜਿਹਾ ਕੰਮ ਕੀਤਾ ਹੈ, ਜਿਸ ਬਾਰੇ ਜੋ ਵੀ ਸੁਣਦਾ ਹੈ ਉਹ ਹੈਰਾਨ ਰਹਿ ਜਾਂਦਾ ਹੈ। ਦਰਅਸਲ, ਇਸ ਸਮਾਰਟਫੋਨ ਦੀ ਬਦੌਲਤ ਇਕ ਵਿਅਕਤੀ ਦੀ ਜਾਨ ਬਜ ਗਈ ਹੈ। ਕਥਿਤ ਤੌਰ ’ਤੇ ਇਕ ਡਕੈਤੀ ਦੌਰਾਨ ਬੰਦੂਕ ’ਚੋਂ ਨਿਕਲੀ ਗੋਲੀ ਨੂੰ ਮੋਟੋਰਲਾ ਫੋਨ ਨੇ ਰੋਕ ਲਿਆ ਅਤੇ ਉਸ ਦੇ ਮਾਲਿਕ ਦੀ ਜਾਨ ਬਚ ਗਈ। ਇਹ ਸਮਾਰਟਫੋਨ Moto G5 ਹੈ।
ਡੇਲੀ ਮੇਲ ’ਚ ਛਪੀ ਖਬਰ ਮੁਤਾਬਕ, ਇਹ ਘਟਨਾ ਪਿਛਲੇ ਹਫਤੇ ਬ੍ਰਾਜ਼ੀਲ ’ਚ ਡਕੈਤੀ ਦੀ ਕੋਸ਼ਿਸ਼ ਦੌਰਾਨ ਹੋਈ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੋਟੋ ਜੀ5 ਸਮਾਰਟਫੋਨ ਨੇ ਬੰਦੂਕ ’ਚੋਂ ਨਿਕਲੀ ਗੋਲੀ ਨੂੰ ਰੋਕ ਲਿਆ। ਹਾਲਾਂਕਿ, ਮਾਲਿਕ ਦੇ ਚੂਲੇ ’ਚ ਮਾਮੂਲੀ ਸੱਟ ਲੱਗੀ ਹੈ। ਫੋਨ ਦੇ ਮਾਲਿਕ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਮੋਟੋ ਜੀ5 ਨੇ ਬੰਦੂਕ ’ਚੋਂ ਨਿਕਲੀ ਗੋਲੀ ਨੂੰ ਪੂਰੀ ਤਰ੍ਹਾਂ ਰੋਕ ਲਿਆ। ਗੋਲੀ ਫੋਨ ਦੀ ਸਕਰੀਨ ’ਤੇ ਲੱਗੀ ਹੈ, ਜੋ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਫੋਨ ਦੇ ਪਿਛਲੇ ਹਿੱਸੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।