Motorola P40 ਦੇ ਸਪੈਸੀਫਿਕੇਸ਼ਨਸ ਹੋਏ ਲੀਕ

Saturday, Dec 29, 2018 - 02:17 AM (IST)

ਗੈਜੇਟ ਡੈਸਕ—ਮੋਟੋਰੋਲਾ ਵੀ ਪੰਚ ਹੋਲ ਡਿਸਪਲੇਅ ਨਾਲ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਮੋਟੋਰੋਲਾ ਪੀ40 ਦੀ ਤਸਵੀਰ ਅਤੇ ਸਪੈਸੀਫਿਕੇਸ਼ਨ ਲੀਕ ਹੋਏ ਹਨ। ਇਨ੍ਹਾਂ ਮੁਤਾਬਕ ਇਸ ਡਿਵਾਈਸ ਦੀ ਡਿਸਪਲੇਅ 'ਚ ਪੰਚ ਹੋਲ ਡਿਸਪਲੇਅ ਦਿੱਤੀ ਜਾਵੇਗੀ। ਡਿਜ਼ਾਈਨ ਰੈਂਡਰ ਵੀ ਲੀਕ ਹੋਏ ਹਨ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਡਿਸਪਲੇਅ ਦੇ ਅਪਰ ਕਾਰਨਰ ਇਕ ਕੈਮਰਾ ਹੋਲ ਹੈ ਜਿਥੇ ਫਰੰਟ ਲੈਂਸ ਲਗਾਇਆ ਗਿਆ ਹੈ।

PunjabKesari

ਸੈਮਸੰਗ, ਹੁਵਾਵੇ ਅਤੇ ਆਨਰ ਨੇ ਪੰਚ ਹੋਲ ਡਿਸਪਲੇਅ ਵਾਲੇ ਸਮਾਰਟਫੋਨ ਪੇਸ਼ ਕੀਤੇ ਹਨ। ਦਰਅਸਲ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਨੌਚ ਦੀ ਜਗ੍ਹਾ ਬਚਾਈ ਜਾ ਸਕੇ। ਦੱਸਣਯੋਗ ਹੈ ਕਿ ਮੋਟੋਰੋਲਾ ਨੇ ਕੁਝ ਚੁਨਿੰਦਾ ਬਾਜ਼ਾਰ 'ਚ ਮੋਟੋਰੋਲਾ ਪੀ30 ਲਾਂਚ ਕੀਤਾ ਸੀ ਅਤੇ ਇਹ ਸਮਾਰਟਫੋਨ ਉਸ ਦਾ ਹੀ ਅਗਲਾ ਵੇਰੀਐਂਟ ਹੈ।

ਰਿਪੋਰਟ ਮੁਤਾਬਕ ਮੋਟੋਰੋਲਾ ਪੀ40 'ਚ ਡਿਊਲ ਕੈਮਰਾ ਦਿੱਤਾ ਜਾਵੇਗਾ ਅਤੇ ਇਸ ਦੀ ਡਿਸਪਲੇਅ 6.2 ਇੰਚ ਦੀ ਹੋਵੇਗੀ। ਹੁਣ 48 ਮੈਗਾਪਿਕਸਲ ਕੈਮਰੇ ਦਾ ਟਰੈਂਡ ਸ਼ੁਰੂ ਹੋ ਰਿਹਾ ਹੈ। ਹੁਵਾਵੇ ਅਤੇ ਸੈਮਸੰਗ ਨੇ ਪਹਿਲੇ ਹੀ 48 ਮੈਗਾਪਿਕਸਲ ਵਾਲੇ ਸਮਾਟਰਫੋਨ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਖਬਰ ਇਹ ਹੈ ਕਿ ਮੋਟੋਰੋਲਾ ਵੀ 48 ਮੈਗਾਪਿਕਸਲ ਵਾਲਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ।

PunjabKesari

ਇਹ ਸਮਾਰਟਫੋਨ ਮੈਟਲ ਬਾਡੀ ਦਾ ਹੋਵੇਗਾ ਅਤੇ ਇਸ 'ਚ ਰੀਅਰ ਫਿਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ। ਇਸ 'ਚ ਐੱਲ.ਈ.ਡੀ. ਫਲੈਸ਼ ਲਾਈਟ ਵੀ ਹੋਵੇਗੀ ਅਤੇ ਇਹ ਸਮਾਰਟਫੋਨ ਐਂਡ੍ਰਾਇਡ ਵਨ ਪਲੇਟਫਾਰਮ 'ਤੇ ਚੱਲੇਗਾ। ਡਿਜ਼ਾਈਨ ਰੈਂਡਰ ਮੁਤਾਬਕ ਇਸ ਸਮਾਰਟਫੋਨ 'ਚ ਯੂ.ਐੱਸ.ਬੀ. ਟਾਈਪ ਸੀ ਹੋਵੇਗਾ ਅਤੇ ਟਾਪ 'ਚ 3.5ਐੱਮ.ਐੱਮ. ਹੈੱਡਫੋਨ ਜੈੱਕ ਹੋਵੇਗਾ।  


Related News