Motorola ਨੇ ਲਾਂਚ ਕੀਤੇ ਦੋ ਨਵੇਂ ਸਮਾਰਟਫੋਨਜ਼
Tuesday, Jun 13, 2017 - 11:40 AM (IST)

ਜਲੰਧਰ- Lenovo ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ 4th ਜਨਰੇਸ਼ਨ ਦੇ ਈ-ਸੀਰੀਜ਼ ਦੇ ਐਂਟਰੀ ਲੈਵਲ ਸਮਾਰਟਫੋਨ ਮੋਟੋ ਈ4 ਅਤੇ ਮੋਟੋ ਈ4 ਪਲੱਸ ਨੂੰ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ ਵੇਰੀਅੰਟ ਦੇ ਹਿਸਾਬ ਤੋਂ ḙ 130 (ਲਗਭਗ 8000 ਰੁਪਏ) ਤੋਂ ਲੈ ਕੇ ḙ 180 (ਲਗਭਗ 11,000 ਰੁਪਏ) ਰੱਖੀ ਗਈ ਹੈ। ਦੋਵੇਂ ਹੀ ਸਮਾਰਟਫੋਨ ਦਾ ਡਿਜ਼ਾਈਨ ਫਿਕਥ ਜਨਰੇਸ਼ਨ ਮੋਟੋ ਜੀ ਸਮਾਰਟਫੋਨ ਤੋਂ ਮਿਲਦਾ-ਜੁਲਦਾ ਹੈ। ਖਾਸ ਗੱਲ ਹੈ ਕਿ ਦੋਵਾਂ ਦੇ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮੋਟੋ ਈ4 'ਚ 5 ਇੰਚ ਐੱਚ. ਡੀ. (720x1280 ਪਿਕਸਲ) ਡਿਸਪਲੇ ਅਤੇ 2 ਜੀ. ਬੀ. ਰੈਮ ਨਾਲ ਕਵਾਡ-ਕੋਰ 1.4 GHz ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਸਟੋਰੇਜ 16 ਜੀ. ਬੀ. ਦੀ ਹੈ, ਜਿਸ ਨੂੰ ਕਾਰਡ ਦੀ ਮਦਦ ਤੋਂ ਵਧਾਇਆ ਵੀ ਜਾ ਸਕਦਾ ਹੈ, ਕੈਮਰੇ ਦੇ ਸੈਕਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਰਿਅਰ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਫਰੰਟ 'ਚ 5 ਮੈਗਾਪਿਕਸਲ ਮੌਜੂਦ ਹੈ। ਇਸ ਸਮਾਰਟਫੋਨ 'ਚ 2800 ਐੱਮ. ਏ. ਐੱਚ. ਦੀ ਰਿਮੂਵੇਬਲ ਬੈਟਰੀ ਦਿੱਤੀ ਗਈ ਹੈ।
ਦੂਜੇ ਪਾਸੇ ਜੇਕਰ ਮੋਟੋ ਆ4 ਪਲੱਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ HD (720x1280 ਪਿਕਸਲ) ਦਾ ਥੋੜਾ ਵੱਡਾ ਡਿਸਪਲੇ ਦਿੱਤਾ ਗਿਆ ਹੈ। ਇਸ 'ਚ ਵੀ ਕਵਾਡ-ਕੋਰ 1.478੍ਰ ਸਨੈਪਡ੍ਰੈਗਨ 425 ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਮੌਜੂਦ ਹੈ। ਇਙ ਸਟੋਰੇਜ ਆਪਸ਼ਨ 16 ਜੀ. ਬੀ. ਅਤੇ 32 ਜੀ. ਬੀ. ਨਾਲ ਗਾਹਕਾਂ ਨੂੰ ਮਿਲੇਗਾ। ਈ4 ਪਲੱਸ ਦੇ ਕੈਮਰੇ ਦੇ ਸੈਕਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਰਿਅਰ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 5000 ਐੱਮ. ਏ. ਐੱਚ. ਦੀ ਹੈ। ਇਸ ਤੋਂ ਇਲਾਵਾ ਮੋਟੋ ਈ4 ਅਤੇ ਮੋਟੋ ਈ4 ਪਲੱਸ ਦੋਵੇਂ ਹੀ ਐਂਡਰਾਇਡ 7.1 ਨੂਗਟ 'ਤੇ ਚੱਲਦਾ ਹੈ।
Related News
ਪੁਲਸ ਨੇ ਕਾਬੂ ਕੀਤੇ ਲਗਜ਼ਰੀ ਗੱਡੀ ਵਾਲੇ ਲੁਟੇਰੇ, ਗੰਨ ਪੁਆਇੰਟ ''ਤੇ ਲੁੱਟੇ 2 ਮੋਬਾਈਲ, ਸੋਨੇ ਦੀ ਚੇਨ ਤੇ ਨਕਦੀ ਬਰਾਮਦ
