7000mAh ਦੀ ਬੈਟਰੀ ਨਾਲ ਲੈਸ ਮੋਟੋਰੋਲਾ ਨੇ ਪੇਸ਼ ਕੀਤਾ Moto Tab

11/15/2017 4:10:36 PM

ਜਲੰਧਰ- ਮੋਟੋਰੋਲਾ ਨੇ ਇਕ ਨਵੇਂ ਟੈਬਲੇਟ ਦੇ ਲਾਂਚ ਦਾ ਐਲਾਨ ਕੀਤਾ ਹੈ, ਜੋ ਕਿ ਮੋਟੋ ਟੈਬ ਦੇ ਨਾਂ ਤੋਂ ਹੈ। ਮੋਟੋਰੋਲਾ ਨੇ ਕਾਫੀ ਸਮੇਂ ਬਾਅਦ ਆਪਣੀ ਟੈਬਲੇਟ ਲਾਂਚ ਕੀਤਾ ਹੈ ਅਤੇ ਇਸ ਦੀ ਐਕਸਕੂਲਜ਼ਿਵ ਵਿਕਰੀ 17 ਨਵੰਬਰ ਤੋਂ AT&T ਦੇ ਮਾਧਿਅਮ ਰਾਹੀਂ ਹੋਵੇਗੀ। ਇਹ ਨਵਾਂ ਟੈਬਲੇਟ 299,99 ਡਾਲਰ ਮਤਲਬ ਲਗਭਗ 12,624 ਰੁਪਏ ਦੀ ਕੀਮਤ ਨਾਲ ਹੈ, ਜਿਸ ਨਾਲ ਕੰਪਨੀ 15 ਡਾਲਰ ਵਾਲੇ 20 ਮਹੀਨਿਆਂ ਦੇ ਇੰਸਟਾਲਮੇਂਟ ਪਲਾਨ ਦੀ ਸਹੂਲਤ ਵੀ ਦੇ ਰਹੀ ਹੈ।

ਇਹ ਟੈਬਲੇਟ ਸਲਿੱਮ ਡਿਜ਼ਾਈਨ ਅਤੇ ਸਾਫਟ-ਟੱਚ ਬੈਕ ਨਾਲ ਹੈ। ਇਸ 'ਚ ਕਈ ਅਲੱਗ-ਅਲੱਗ ਖਾਸ ਫੀਚਰਸ ਦਿੱਤੇ ਗਏ ਹਨ, ਇਸ 'ਚ ਇਕ TV ਮੋਡ ਹੈ, ਜਿਸ ਨੂੰ ਆਸਾਨੀ ਨਾਲ ਯੂਜ਼ਰ ਆਪਣੇ ਮਨਪਸੰਦ ਟੀ. ਵੀ. ਸ਼ੋਜ, ਮੂਵੀਜ਼ ਆਦਿ ਨੂੰ ਸਿਰਫ ਇਕ ਸਿੰਗਲ ਸਵਾਈਪ ਦੀ ਮਦਦ ਨਾਲ ਦੇਖ ਸਕਦਾ ਹੈ। ਇਹ ਸਹੂਲਤ ਹੋਮ ਸਕਰੀਨ ਅਤੇ ਦੋਵਾਂ 'ਤੇ ਹੀ ਮਿਲਦੀ ਹੈ। ਇਸ ਤੋਂ ਇਲਾਵਾ ਇਸ 'ਚ ਇਕ ਕਿਡਸ ਮੋਡ ਹੈ, ਜਿਸ ਦੀ ਮਦਦ ਨਾਲ ਬੱਚੇ ਸਿਰਫ ਚੁਣੇ ਹੋਏ ਕੰਟੇਟ ਅਤੇ ਵੈੱਬਸਾਈਟਸ 'ਤੇ ਹੀ ਅਕਸੈਸ ਕਰ ਸਕਦੇ ਹੋ। ਇਸ ਨੂੰ ਯੂਜ਼ਰ ਟੈਬਲੇਟ ਦੇ ਬਿਲਟ-ਇਨ ਪੈਰੇਟਲ ਟ੍ਰਲਸ ਦੇ ਮਾਧਿਅਮ ਰਾਹੀਂ ਕੰਟਰੋਲ ਕਰ ਸਕਦੇ ਹੋ। 

 

moto tab

 

 

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਮੋਟੋ ਟੈਬਲੇਟ 'ਚ 10.1 ਇੰਚ ਦੀ ਫੁੱਲ ਐੱਚ. ਡੀ. ਡਿਸਪੇਲਅ ਦਿੱਤੀ ਗਈ ਹੈ, ਜਿਸ ਨਾਲ 2.0GHz ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਹੈ। ਇਸ ਤੋਂ ਇਲਾਵਾ 2 ਜੀ. ਬੀ. ਰੈਮ ਅਤੇ 32 ਜੀ. ਬੀ. ਦੀ ਇੰਟਰਨਲ ਸਟੋਰੇਜ ਸਮਰੱਥਾ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ। ਇਹ ਟੈਬਲੇਟ ਐਂਡ੍ਰਾਇਡ 7.1 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ ਅਤੇ ਇਸ 'ਚ 7,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ ਡਿਊਲ ਸਪੀਕਰਸ ਦਿੱਤੇ ਗਏ ਹਨ, ਜੋ ਕਿ ਡਾਲਬੀ ਐਟਮਾਸ ਦੀ ਖੂਬੀ ਨਾਲ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਵੀ ਦਿਤੀ ਗਈ ਹੈ, ਜਿਸ 'ਚ 7 ਪ੍ਰੋਫਾਈਲਸ ਤੱਕ ਨੂੰ ਐਡ ਕੀਤਾ ਜਾ ਸਕਦਾ ਹੈ। ਚਾਰਜਿੰਗ ਲਈ ਇਸ 'ਚ USB ਟਾਈਪ 3 ਪੋਰਟ ਦਿੱਤਾ ਗਿਆ ਹੈ।

ਕੰਪਨੀ ਨੇ ਇਸ ਨਾਲ ਹੀ ਮੋਟੋ ਟੈਬ ਲਈ ਦੋ ਆਪਸ਼ਨ ਐਕਸੈਸਰੀਜ਼ ਦਾ ਵੀ ਐਲਾਨ ਕੀਤਾ ਹੈ। ਇਸ ਦੇ ਹੋਮ ਅਸਿਸਟੈਂਟ ਪੈਕ 'ਚ ਡਿਊਲ ਮਾਈਕਸ ਅਤੇ ਇਕ ਪਾਵਰਫੁੱਲ 3W ਸਪੀਕਰ ਦਿੱਤਾ ਗਿਆ ਹੈ। ਪ੍ਰੋਡਕਟੀਵਿਟੀ ਪੈਕ 'ਚ ਥਿੰਕਪੈਂਡ ਕੀਬੋਰਡ, ਟੱਚਪੈਡ ਮਾਊਸ ਅਤੇ ਕੇਸ ਫੋਲਿਓ ਨਾਲ ਹੈ।


Related News