Motorola Edge 30 ਦੀ ਕੀਮਤ ਹੋਈ ਲੀਕ, 12 ਮਈ ਨੂੰ ਹੋਵੇਗਾ ਲਾਂਚ

Wednesday, May 11, 2022 - 02:21 PM (IST)

Motorola Edge 30 ਦੀ ਕੀਮਤ ਹੋਈ ਲੀਕ, 12 ਮਈ ਨੂੰ ਹੋਵੇਗਾ ਲਾਂਚ

ਗੈਜੇਟ ਡੈਸਕ– ਮੋਟੋਰੋਲਾ ਦੇ ਨਵੇਂ ਫੋਨ Motorola Edge 30 ਦੀ ਲਾਂਚਿੰਗ ਭਾਰਤ ’ਚ 12 ਮਈ 2022 ਨੂੰ ਹੋਣ ਵਾਲੀ ਹੈ ਪਰ ਲਾਂਚਿੰਗ ਤੋਂ ਠੀਕ ਪਹਿਲਾਂ ਫੋਨ ਦੀ ਕੀਮਤ ਲੀਕ ਹੋ ਗਈ ਹੈ। ਫੋਨ ਦੀ ਕੀਮਤ ਤੋਂ ਇਲਾਵਾ ਲਾਂਚਿੰਗ ਆਫਰ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਟਿਪਸਟਰ ਅਭਿਸ਼ੇਕ ਯਾਦਵ ਦੇ ਇਕ ਟਵੀਟ ਮੁਤਾਬਕ, Motorola Edge 30 ਦੀ ਕੀਮਤ 27,999 ਰੁਪਏ ਹੋਵੇਗੀ ਅਤੇ ਬੈਂਕ ਆਫਰ ਦੇ ਨਾਲ ਫੋਨ ’ਤੇ 2000 ਰੁਪਏ ਦੀ ਛੋਟ ਮਿਲੇਗੀ ਜਿਸਤੋਂ ਬਾਅਦ ਫੋਨ ਦੀ ਇਫੈਕਟਿਵ ਕੀਮਤ 25,999 ਰੁਪਏ ਹੋ ਜਾਵੇਗੀ।

Motorola Edge 30 ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾਵੇਗੀ ਜਿਸਦੇ ਨਾਲ HDR10+ ਦਾ ਸਪੋਰਟ ਹੋਵੇਗਾ ਅਤੇ ਡਿਸਪਲੇਅ ਦਾ ਰਿਫ੍ਰੈਸ਼ ਰੇਟ 144Hz ਹੋਵੇਗਾ। ਡਿਸਪਲੇਅ ਦਾ ਡਿਜ਼ਾਇਨ ਪੰਚਹੋਲ ਹੋਵੇਗਾ। ਰਿਪੋਰਟ ਮੁਤਾਬਕ, ਫੋਨ ’ਚ ਸਨੈਪਡ੍ਰੈਗਨ 778G+ ਪ੍ਰੋਸੈਸਰ ਮਿਲੇਗਾ।

ਇਸਤੋਂ ਇਲਾਵਾ ਫੋਨ ’ਚ 8 ਜੀ.ਬੀ. ਤਕ LPDDR4x ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਮਿਲ ਸਕਦੀ ਹੈ। ਫੋਨ ’ਚ ਐਂਡਰਾਇਡ 12 ਆਧਾਰਿਤ my UX ਮਿਲੇਗਾ ਜੋ ਕਿ ਸਟਾਕ ਐਂਡਰਾਇਡ ਵਰਗਾ ਹੋਵੇਗਾ। ਫੋਨ ’ਚ 4020mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ।

ਫੋਟੋਗ੍ਰਾਫੀ ਲਈ ਫੋਨ ’ਚ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਪ੍ਰਾਈਮਰੀ ਲੈੱਨਜ਼ ਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਮਿਲੇਗਾ। ਇਸ ਵਿਚ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਵੀ ਮਿਲੇਗਾ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਡੈਫਥ ਸੈਂਸਰ ਹੋਵੇਗਾ। ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

Motorola Edge 30 ’ਚ ਕੁਨੈਕਟੀਵਿਟੀ ਲਈ ਡਿਊਲ 5ਜੀ ਸਿਮ, ਵਾਈ-ਫਾਈ 6ਈ, ਬਲੂਟੁੱਥ 5.2, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ 3.5mm ਦਾ ਹੈੱਡਫੋਨ ਜੈੱਕ ਮਿਲੇਗਾ। 


author

Rakesh

Content Editor

Related News