17 ਅਗਸਤ ਨੂੰ ਲਾਂਚ ਹੋਣਗੇ Motorola ਦੇ ਇਹ ਦੋ ਦਮਦਾਰ ਸਮਾਰਟਫੋਨ

Tuesday, Aug 10, 2021 - 11:56 AM (IST)

17 ਅਗਸਤ ਨੂੰ ਲਾਂਚ ਹੋਣਗੇ Motorola ਦੇ ਇਹ ਦੋ ਦਮਦਾਰ ਸਮਾਰਟਫੋਨ

ਗੈਜੇਟ ਡੈਸਕ– ਟੈੱਕ ਕੰਪਨੀ ਮੋਟੋਰੋਲਾ ਨੇ ਆਪਣੇ ਦੋ ਸ਼ਾਨਦਾਰ ਸਮਾਰਟਫੋਨ ਮੋਟੋ ਐੱਜ 20 ਅਤੇ ਐੱਜ 20 ਫਿਊਜ਼ਨ ਦੀ ਭਾਰਤ ’ਚ ਲਾਂਚਿੰਗ ਤਾਰੀਖ ਦਾ ਐਲਾਨ ਕਰ ਦਿੱਤਾ ਹੈ ਕੰਪਨੀ ਮੁਤਾਬਕ, ਦੋਵੇਂ ਸਮਾਰਟਫੋਨ 17 ਅਗਸਤ ਨੂੰ ਦੁਪਹਿਰ 121 ਵਜੇ ਬਾਜ਼ਾਰ ’ਚ ਉਤਾਰੇ ਜਾਣਗੇ। ਇਨ੍ਹਾਂ ਦੋਵਾਂ ਡਿਵਾਈਸਿਜ਼ ਦੀ ਵਿਕਰੀ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ’ਤੇ ਕੀਤੀ ਜਾਵੇਗੀ। ਦੱਸ ਦੇਈਏ ਕਿ ਦੋਵਾਂ ਡਿਵਾਈਸਿਜ਼ ਨੂੰ ਸਭ ਤੋਂ ਪਹਿਲਾਂ ਯੂਰਪ ’ਚ ਪੇਸ਼ ਕੀਤਾ ਗਿਆ ਸੀ। 

Motorola Edge 20 ਅਤੇ Edge 20 Fusion ਦੇ ਫੀਚਰਜ਼
Motorola Edge 20 ਸਮਾਰਟਫੋਨ ’ਚ 6.7 ਇੰਚ ਦੀ OLED ਡਿਸਪਲੇਅ ਮਿਲੇਗੀ। ਇਸ ਡਿਵਾਈਸ ’ਚ ਬਿਹਤਰ ਪਰਫਾਰਮੈਂਸ ਲਈ ਸਨੈਪਡ੍ਰੈਗਨ 778 5ਜੀ ਪ੍ਰੋਸੈਸਰ ਅਤੇ 4,000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮਾਰਟਫੋਨ ’ਚ 8 ਜੀ.ਬੀ. ਰੈਮ+256 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਹੋਵੇਗਾ, ਜਿਸ ਵਿਚ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 16 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 8 ਮੈਗਾਪਿਕਸਲ ਦਾ ਲੈੱਨਜ਼ ਮੌਜੂਦ ਹੋਵੇਗਾ। ਜਦਕਿ ਸੈਲਫੀ ਅਤੇ ਵੀਡੀਓਕਾਲਿੰਗ ਲਈ ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

Motorola Edge 20 Fusion ’ਚ 6.7 ਇੰਚ ਦੀ OLED ਡਿਸਪਲੇਅ ਹੈ। ਇਸ ਸਮਾਰਟਫੋਨ ’ਚ MediaTek Dimensity 720 ਪ੍ਰੋਸੈਸਰ ਅਤੇ 5,000mAh ਦੀ ਬੈਟਰੀ ਮਿਲੇਗੀ। ਇਸ ਦੀ ਬੈਟਰੀ 30 ਵਾਟ ਟਰਬੋ ਪਾਵਰ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਡਿਵਾਈਸ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ ਪਹਿਲਾ 108 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ ਤੀਜਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਜਦਕਿ ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

Motorola Edge 20 ਅਤੇ Edge 20 Fusion ਦੀ ਸੰਭਾਵਿਤ ਕੀਮਤ
Motorola Edge 20 ਅਤੇ Edge 20 Fusion ਸਮਾਰਟਫੋਨ ਦੀ ਕੀਮਤ ਭਾਰਤ ’ਚ 40,000 ਤੋਂ 50,000 ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ। ਹਾਲਾਂਕਿ, ਕੰਪਨੀ ਵਲੋਂ ਅਜੇ ਤਕ ਦੋਵਾਂ ਸਮਾਰਟਫੋਨਾਂ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 


author

Rakesh

Content Editor

Related News