ਜਲਦੀ ਹੀ Motorola ਵੀ ਲਿਆਏਗੀ ਫੋਲਡੇਬਲ ਸਮਾਰਟਫੋਨ
Thursday, Feb 28, 2019 - 05:09 PM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਬਹੁਤ ਜਲਦੀ ਆਪਣਾ ਫੋਲਡੇਬਲ ਸਮਾਰਟਫੋਨ ਲਾਂਚ ਕਰ ਸਕਦੀ ਹੈ। ਹਾਲ ਹੀ ’ਚ ਸੈਮਸੰਗ ਨੇ ਆਪਣਾ ਫੋਲਡੇਬਲ ਸਮਾਰਟਫੋਨ Galaxy Fold ਲਾਂਚ ਕੀਤਾ ਹੈ ਜੋ ਇਸਸਾਲ ਅਪ੍ਰੈਲ ’ਚ ਬਾਜ਼ਾਰ ’ਚ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ ਹੁਵਾਵੇਈ ਦਾ ਫੋਲਡੇਬਲ ਸਮਾਰਟਫੋਨ Mate X ਵੀ ਸਾਲ ਦੇ ਅੰਦਰ ਬਾਜ਼ਾਰ ’ਚ ਵਿਕਰੀ ਲਈ ਆ ਜਾਵੇਗਾ। ਮੋਟੋਰੋਲਾ ਹਰ ਸਾਲ ਅਗਸਤ ’ਚ ਆਪਣੇ ਸਮਾਰਟਫੋਨ ਲਾਂਚ ਈਵੈਂਟ ਕਰਦਾ ਹੈ।
ਅਜਿਹੇ ’ਚ ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ ਇਸ ਸਾਲ ਹੋਣ ਵਾਲੇ ਈਵੈਂਟ ’ਚ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਪਿਛਲੇ ਸਾਲ ਕੰਪਨੀ ਨੇ ਇਸ ਈਵੈਂਟ ’ਚ 5G-ready Moto Z3 ਦੇ ਨਾਲ 5G Moto Mod ਦਾ ਐਲਾਨ ਕੀਤਾ ਸੀ। ਮੋਟੋਰੋਲਾ ਦਾ ਫੋਲਡੇਬਲ ਸਮਾਰਟਫੋਨ Razr ਦੀ ਤਰ੍ਹਾਂ ਦਿਖਾਈ ਦੇਵੇਗਾ।
ਮੋਟੋਰੋਲਾ ਦਾ ਫੋਲਡੇਬਲ ਸਮਾਰਟਫੋਨ ਸੈਮਸੰਗ ਦੇ ਗਲੈਕਸੀ ਫੋਲਡ ਅਤੇ ਹੁਵਾਵੇਈ ਦੇ Mate X ਦੇ ਫੁੱਲ ਸਾਈਜ਼ ਸਕਰੀਨ ਵਰਗਾ ਨਹੀਂ ਹੋਵੇਗਾ। ਕੰਪਨੀ ਨੇ ਜੋ ਪੇਟੈਂਟ ਫਾਈਲ ਕੀਤਾ ਉਸ ਮੁਤਾਬਕ, Motorola RAZR ਇਕ ਫੋਲਡੇਬਲ ਫਲਿੱਪ ਫੋਨ ਹੋਵੇਗਾ।
ਮੋਟੋਰੋਲਾ ਦੇ ਗਲੋਬਲ ਪ੍ਰੋਡਕਟ ਵੀਪੀ ਡੈਨ ਡੈਰੀ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਪਲਾਸਟਿਕ ਓ.ਐੱਲ.ਈ.ਡੀ. ਡਿਵਾਈਸ ’ਤੇ ਕੰਮ ਕਰ ਰਹੀ ਹੈ ਜਿਸ ਦੇ ਉਪਰ ਪਲਾਸਟਿਕ ਦੀ ਫਿਲਮ ਹੋਵੇਗੀ ਜੋ ਡਿਸਪਲੇਅ ਨੂੰ ਸਕਰੈਚ ਪਰੂਫ ਬਣਾਉਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੋਟੋਰੋਲਾ ਦੋ ਵਾਰ ਫੋਲਡ ਹੋਣ ਵਾਲੇ ਇਕੱਲੀ ਸਕਰੀਨ ਵਾਲੇ ਸਮਾਰਟਫੋਨ ’ਤੇ ਵੀ ਕੰਮ ਕਰ ਰਹੀ ਹੈ।