ਮੋਟੋਰੋਲਾ ਦੇ Moto G5S ਅਤੇ Moto G5S Plus ਸਮਾਰਟਫੋਨਜ਼ 14 ਅਕਤੂਬਰ ਨੂੰ ਹੋਣਗੇ ਲਾਂਚ

Wednesday, Oct 11, 2017 - 06:30 PM (IST)

ਮੋਟੋਰੋਲਾ ਦੇ Moto G5S ਅਤੇ Moto G5S Plus ਸਮਾਰਟਫੋਨਜ਼ 14 ਅਕਤੂਬਰ ਨੂੰ ਹੋਣਗੇ ਲਾਂਚ

ਜਲੰਧਰ-Lenovo ਦੁਆਰਾ ਅਧਿਕਾਰਿਕ ਮੋਟੋਰੋਲਾ 14 ਅਕਤੂਬਰ ਨੂੰ ਚੀਨ 'ਚ ਆਪਣਾ ਇਕ ਨਵਾਂ ਸਮਾਰਟਫੋਨ ਲਾਂਚ ਈਵੈਂਟ ਆਯੋਜਿਤ ਕਰ ਰਹੀਂ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਬਾਰੇ 'ਚ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਈਵੈਂਟ 'ਚ ਆਪਣਾ ਇਕ ਨਵਾਂ ਪ੍ਰੋਡਕਟ ਨੂੰ ਲਾਂਚ ਕਰਨ ਵਾਲੀ ਹੈ। ਇਨ੍ਹਾਂ ਪ੍ਰੋਡਕਟ 'ਚ Moto G5S  ਅਤੇ Moto G5S Plus ਸਮਾਰਟਫੋਨਜ਼ ਹੋ ਸਕਦੇ ਹਨ। ਪਰ ਇਹ ਦੋਵੇਂ ਹੀ ਡਿਵਾਈਸ ਕਿਸੇ ਵੀ ਰੂਪ 'ਚ ਨਵੇਂ ਨਹੀਂ ਕਿਹਾ ਜਾ ਸਕਦਾ ਹਨ, ਕਿਉਕਿ ਇਨ੍ਹਾਂ ਨੂੰ ਜਰਮਨੀ ਅਤੇ ਭਾਰਤ 'ਚ ਲਾਂਚ ਕੀਤਾ ਜਾ ਚੁੱਕਿਆ ਹੈ, ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਦੇਸ਼ਾਂ 'ਚ ਖਰੀਦਿਆ ਦਾ ਸਕਦਾ ਹੈ, ਪਰ ਹੁਣ ਤੱਕ ਇਨ੍ਹਾਂ ਸਮਾਰਟਫੋਨਜ਼ 'ਚ ਕੋਈ ਵੀ ਲੇਨੋਵੋ ਨੇ ਆਪਣੇ ਘਰੇਲੂ ਬਾਜ਼ਾਰ 'ਚ ਪੇਸ਼ ਨਹੀਂ ਕੀਤਾ ਹੈ, ਤਾਂ ਹੋ ਸਕਦਾ ਹੈ ਕਿ ਇਨ੍ਹਾਂ ਦੋਵਾਂ ਹੀ ਸਮਾਰਟਫੋਨਜ਼ ਨੂੰ ਇਸ ਈਵੈਂਟ 'ਚ ਪੇਸ਼ ਕੀਤਾ ਜਾਵੇ।

ਕੀਮਤ-

ਭਾਰਤ 'ਚ ਇਨ੍ਹਾਂ ਦੋਵੇਂ ਹੀ ਸਮਾਰਟਫੋਨਜ਼ ਅਗਸਤ 'ਚ ਪੇਸ਼ ਕੀਤੇ ਜਾ ਚੁੱਕੇ ਹਨ। ਤੁਹਾਨੂੰ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਇਸ ਪ੍ਰਕਾਰ ਦੱਸੀ ਗਈ ਹੈ। ਮੋਟੋ ਜੀ5 ਐੱਸ 'ਚ 4GB ਰੈਮ ਅਤੇ 32GB ਸਟੋਰੇਜ ਦੀ ਕੀਮਤ 13,999 ਰੁਪਏ ਦਿੱਤੀ ਗਈ ਹੈ। ਮੋਟੋ ਜੀ5 ਐੱਸ ਪਲੱਸ 'ਚ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦੀ ਕੀਮਤ 15,999 ਰੁਪਏ ਹੈ। 

ਸਪੈਸੀਫਿਕੇਸ਼ਨ-

ਮੋਟੋ ਜੀ5 ਐੱਸ ਸਮਾਰਟਫੋਨ 'ਚ 5.2 ਇੰਚ ਫੁੱਲ HD ਡਿਸਪਲੇਅ ਦਿੱਤਾ ਗਿਆ ਹੈ, ਜੋ ਕਿ ਕਾਰਨਿੰਗ ਗੋਰਿਲਾ ਗਲਾਸ ਤੋਂ ਕੋਟੇਡ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡਰੈਗਨ 430 ਆਕਟਾਕਰੋ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 3GB ਰੈਮ ਨਾਲ 32GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਸਟੋਰੇਜ ਨੂੰ ਵਧਾਇਆ ਜਾ ਸਕਦਾ ਹੈ। ਫੋਟੋਗਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜਿਸ 'ਚ  f/2.0 aperture, PDAF ਅਤੇ ਐੱਲ. ਈ. ਡੀ. ਫਲੈਸ਼ ਉਪਲੱਬਧ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ f/2.0 ਅਤੇ ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ 'ਚ ਟਰਬੋ ਪਾਵਰ ਸੁਪੋਟ ਉਪਲੱਬਧ ਹੈ। ਕੰਪਨੀ ਅਨੁਸਾਰ ਇਹ 15 ਮਿੰਟ ਦਾ ਚਾਰਜ 'ਚ 5 ਘੰਟੇ ਦਾ ਬੈਕਅਪ ਦੇ ਸਕਦੀ ਹੈ। ਇਹ ਸਮਾਰਟਫੋਨ ਐਂਡਰਾਇਡ 7.1 ਨੂਗਟ 'ਤੇ ਕੰਮ ਕਰਦਾ ਹੈ।

ਮੋਟੋ ਜੀ 5ਐੱਸ ਪਲੱਸ ਸਮਾਰਟਫੋਨ 'ਚ 5.5 ਇੰਚ ਦਾ ਫੁੱਲ HD ਡਿਸਪਲੇਅ ਦਿੱਤਾ ਗਿਆ ਹੈ, ਜੋ ਕਿ ਕਾਰਨਿੰਗ ਗੋਰਿਲਾ ਗਲਾਸ 3 ਨਾਲ ਕੋਟੇਡ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡਰੈਗਨ 625 ਆਕਟਾਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 4GB ਰੈਮ ਨਾਲ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐੱਸਜਡੀ ਕਾਰਡ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਸ 'ਚ ਦਿੱਤਾ ਗਿਆ ਡਿਊਲ ਕੈਮਰਾ ਸੈੱਟਅਪ ਹੈ। ਇਸ 'ਚ 13 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ ਜਿਨ੍ਹਾਂ 'ਚ  built-in depth editor, ਸਿਲੈਕਟਿਵ ਫੋਕਸ ਮੋਡ ਦੇ ਲਈ ਸੈਟਅਪ ਅਤੇ DSLR ਦੀ ਤਰ੍ਹਾਂ depth-of-field ਇਫੈਕਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ f/2.0 aperture,ਡਿਊਲ ਐੱਲ. ਈ. ਡੀ. ਫਲੈਸ਼ , auto HDR ਅਤੇ  HX digital Zoom ਵਰਗੇ ਕੈਮਰੇ ਫੀਚਰਸ ਮੌਜ਼ੂਦ ਹਨ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਜਿਸ 'ਚ ਵਾਈਡ ਐਂਗਲ ਕੈਮਰਾ ਨਾਲ f/2.0 aperture , ਐੱਲ. ਈ. ਡੀ. ਫਲੈਸ਼ ਅਤੇ ਬਿਊਟੀਫਿਕੇਸ਼ਨ ਮੋਡ ਦਿੱਤੇ ਗਏ ਹਨ। ਪਾਵਰ ਬੈਕਅਪ ਲਈ ਇਸ 'ਚ 3000mAh ਦੀ ਬੈਟਰੀ ਦਿੱਤੀ ਗਈ ਹੈ ਜਿਸ 'ਚ ਟਰਬੋ ਚਾਰਜਿੰਗ ਸੁਪੋਟ ਉਪਲੱਬਧ ਹੈ। ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਟ 'ਤੇ ਕੰਮ ਕਰਦਾ ਹੈ।


Related News