ਭਾਰਤ ''ਚ ਜਲਦੀ ਹੀ ਲਾਂਚ ਹੋ ਸਕਦਾ ਹੈ Moto C Plus

Tuesday, Jun 13, 2017 - 12:03 AM (IST)

ਭਾਰਤ ''ਚ ਜਲਦੀ ਹੀ ਲਾਂਚ ਹੋ ਸਕਦਾ ਹੈ Moto C Plus

ਜਲੰਧਰ— ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ 'ਚ ਮੋਟੋ ਸੀ ਲਾਂਚ ਕਰਨ ਦੇ ਬਾਅਦ ਹੁਣ ਕੰਪਨੀ ਮੋਟੋ ਭਾਰਤੀ ਬਾਜ਼ਾਰ 'ਚ ਮੋਟੋ ਸੀ ਪਲੱਸ ਨੂੰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਲੇਟੇਸਟ ਟੀਜਰ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਦੋਵੇਂ ਹੀ ਸਮਾਰਟਫੋਨਜ਼ ਨੂੰ ਮਈ 'ਚ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨਜ਼ ਐਂਟਰੀ ਲੈਵਲ ਲਈ ਬਹੁਤ ਹੀ ਕਿਫਾਇਤੀ ਹੈ। ਕੰਪਨੀ ਨੇ ਮੋਟੋ ਸੀ ਦੀ ਕੀਮਤ 5,999 ਰੁਪਏ ਰਖੀ ਹੈ। ਮੋਟੋ ਸੀ ਪਲੱਸ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਨੂੰ ਭਾਰਤ ਤੋਂ ਬਾਹਰ (1Gb ਰੈਮ/16GB ਸਟੋਰੇਜ) ਦੀ ਕੀਮਤ ਲਗਭਗ 8,400 ਰੁਪਏ ਰਖੀ ਹੈ। ਮੋਟੋ ਇੰਡੀਆ ਨੇ ਟਵਿਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਮੋਟੋ ਸੀ ਪਲੱਸ ਜਲਦ ਹੀ ਲਾਂਚ ਹੋ ਸਕਦਾ ਹੈ। ਹਾਲਾਂਕਿ ਕੰਪਨੀ ਨੇ ਹੁਣ ਲਾਂਚ ਦੀ ਤਾਰੀਕ ਅਤੇ ਸਮੇਂ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਮੋਟੋ ਸੀ ਪਲੱਸ ਡਿਜ਼ਾਈਨ ਦੇ ਮਾਮਲੇ 'ਚ ਮੋਟੋ ਸੀ ਦੀ ਤਰ੍ਹਾਂ ਹੀ ਹੈ। ਦੂਜੇ ਪਾਸੇ ਮੋਟੋ ਸੀ ਪਲੱਸ ਦੇ ਸਪੈਸਿਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਇਸ 'ਚ 720*1280 ਪਿਕਸਲ Resolution ਦੇ ਨਾਲ 5 ਇੰਚ HD ਡਿਸਪਲੇ ਦਿੱਤਾ ਗਿਆ ਹੈ। ਇਸ 'ਚ 32 GB Expandable ਸਟੋਰੇਜ ਅਤੇ ਮੀਡੀਆਟੇਕ ਕਵਾਡ ਕੋਰ ਪ੍ਰੋਸੈਸਰ ਹੈ । ਮੋਟੋ ਸੀ ਪਲੱਸ 'ਚ 4,000 mAh ਦੀ ਵੱਡੀ ਦਿੱਤੀ ਗਈ ਹੈ ਅਤੇ ਇਹ Andriod ਨੂਗਾ 'ਤੇ ਚੱਲਦਾ ਹੈ।
ਮੋਟੋ ਸੀ ਪਲੱਸ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਰਿਅਰ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫੀ ਲਈ ਇਸ 'ਚ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕਲਰ ਆਪਸ਼ਨ ਇਸ ਸਮਾਰਟਫੋਨ ਲਈ ਇਕੋ ਜਿਹੇ ਹੋਣਗੇ ਅਤੇ ਨਾਲ ਹੀ ਡਿਊਲ ਸਿਮ ਵਰਜ਼ਨ ਵੀ ਹੋਵੇਗਾ। ਮੋਟੋ ਸੀ ਅਤੇ ਮੋਟੋ ਸੀ ਪਲੱਸ ਦੋਨਾਂ ਦੇ ਹੀ ਸੈਲਫੀ ਕੈਮਰੇ 'ਚ ਫਲੈਸ਼ ਦਿੱਤੀ ਗਈ ਹੈ।


Related News