48MP ਕੈਮਰੇ ਵਾਲਾ Moto Z4 ਲਾਂਚ, ਜਾਣੋ ਕੀਮਤ ਤੇ ਫੀਚਰਜ਼
Friday, May 31, 2019 - 12:59 PM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਆਪਣਾ ਨਵਾਂ ਸਮਾਰਟਫੋਨ Moto Z4 ਲਾਂਚ ਕਰ ਦਿੱਤਾ ਹੈ। ਫਿਲਹਾਲ ਇਸ ਨੂੰ ਅਮਰੀਕਾ ਅਤੇ ਕੈਨੇਡਾ ’ਚ ਹੀ ਲਾਂਚ ਕੀਤਾ ਗਿਆ ਹੈ। ਕੰਪਨੀ ਬਹੁਤ ਜਲਦੀ ਇਸ ਨੂੰ ਭਾਰਤ ’ਚ ਵੀ ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਨੂੰ 48 ਮੈਗਾਪਿਕਸਲ ਕੈਮਰੇ ਨਾਲ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ ਅਤੇ ਸਮਾਰਟਫੋਨ ਕੈਮਰੇ ’ਚ ਮੋਟੋਰੋਲਾ ਕੁਆਡ ਪਿਕਸਲ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਇਕ ਵੱਡਾ ਪਿਕਸਲ ਕ੍ਰਿਏਟ ਕਰਨ ਲਈ ਚਾਰ ਪਿਕਸਲ ਦਾ ਮਰਜ ਕਰ ਦਿੰਦੀ ਹੈ।
ਕੀਮਤ
ਕੰਪਨੀ ਨੇ Moto Z4 ਦੀ ਕੀਮਤ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਲਈ 499 ਡਾਲਰ (ਕਰੀਬ 35,000 ਰੁਪਏ) ਰੱਖੀ ਹੈ। ਇਸ ਵਿਚ ਮੋਟੋ 360 ਕੈਮਰਾ ਮੋਡ ਵੀ ਸ਼ਾਮਲ ਹੈ। ਲਿਸਟਿੰਗ ਮੁਤਾਬਕ Moto Z4 ਦਾ ਐਮਾਜ਼ਾਨ ਐਕਸਕਲੂਜ਼ਿਵ ਵੇਰੀਐਂਟ ਮਿਊਜ਼ਿਕ, ਸ਼ਾਪਿੰਗ ਵਰਗੇ ਐਮਾਜ਼ਾਨ ਦੇ ਪ੍ਰੀ-ਲੋਡਿਡ ਐਪਸ ਦੇ ਨਾਲ ਆਏਗਾ।
ਫੀਚਰਜ਼
Moto Z4 ’ਚ 6.4-ਇੰਚ ਦੀ ਫੁੱਲ-ਐੱਚ.ਡੀ. ਪਲੱਸ OLED ਡਿਸਪਲੇਅ 1080x2340 ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਅਤੇ 4 ਜੀ.ਬੀ. ਰੈਮ ਦਿੱਤੀ ਗਈ ਹੈ। ਕੈਮਰਾ ਦੀ ਗੱਲ ਕਰੀਏ ਤਾਂ Moto Z4 ’ਚ ਸਿਰਫ ਇਕ ਰੀਅਰ ਕੈਮਰਾ ਸੈਂਸਰ ਦਿੱਤਾ ਗਿਆ ਹੈ, ਜੋ 48 ਮੈਗਾਪਿਕਸਲ ਦਾ ਹੈ। ਐੱਫ/1.7 ਅਪਰਚਰ ਵਾਲੇ ਰੀਅਰ ਕੈਮਰਾ ’ਚ ਆਟੋਫੋਕਸ ਅਤੇ ਬਾਕੀ ਫੋਟੋਗ੍ਰਾਫੀ ਫੀਚਰਜ਼ ਦਿੱਤੇ ਗਏ ਹਨ। ਸੈਲਫੀ ਲਈ ਡਿਵਾਈਸ ’ਚ ਐੱਫ/2.0 ਅਪਰਚਰ ਦੇ ਨਾਲ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 128 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ, ਜਿਸ ਨੂੰ ਲੋੜ ਪੈਣ ’ਤੇ 2 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕਨੈਕਟੀਵਿਟੀ ਲਈ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਤੋਂ ਇਲਾਵਾ 4ਜੀ VoLTE, ਬਲੂਟੁੱਥ 5.0, ਐੱਨ.ਐੱਫ.ਸੀ. ਅਤੇ ਵਾਈ-ਫਾਈ 802.11 ਵਰਗੇ ਫੀਚਰਜ਼ ਦਿੱਤੇ ਗਏ ਹਨ। ਫੋਨ ’ਚ ਆਪਟਿਕਲ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 3,600mAh ਦੀ ਬੈਟਰੀ ਹੈ ਜੋ 15W ਟਰਬੋਪਾਵਰ ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ।