ਮੋਟੋਰੋਲਾ ਦੇ ਇਸ ਸਮਾਰਟਫੋਨ ਨੂੰ ਮਿਲੀ Android Pie ਦੀ ਬੀਟਾ ਅਪਡੇਟ

11/14/2018 4:28:27 PM

ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਦੇ ਹਾਈ-ਐਂਡ ਸਮਾਰਟਫੋਨ Moto Z3 ਅਤੇ Moto Z3 Play ਨੂੰ ਐਂਡਰਾਇਡ ਪਾਈ ਅਪਡੇਟ ਮਿਲਣ ਤੋਂ ਪਹਿਲਾਂ ਭਾਰਤ ’ਚ Moto X4 ਯੂਜ਼ਰ ਨੂੰ ਸੋਕ ਟੈਸਟ ਦੁਆਰਾ ਐਂਡਰਾਇਡ ਪਾਈ ਅਪਡੇਟ ਮਿਲਣ ਦੀ ਖਬਰ ਹੈ। ਮੋਟੋ ਐਕਸ 4 ਨੂੰ ਮਿਲੀ ਐਂਡਰਾਇਡ ਪਾਈ ਬੀਟਾ ਅਪਡੇਟ ਦਾ ਸਾਈਜ਼ 1.1 ਜੀ.ਬੀ. ਹੈ। ਕੁਝ ਦਿਨ ਪਹਿਲਾਂ ਮੋਟੋਰੋਲਾ ਨੇ ਐਲਾਨ ਕੀਤਾ ਸੀ ਕਿ ਕੰਪਨੀ ਜਲਦੀ ਹੀ ਮੋਟੋਰੋਲਾ ਵਨ ਪਾਵਰ ਲਈ ਐਂਡਰਾਇਡ ਪਾਈ ਸੋਕ ਟੈਸਟ ਦੇ ਰਜਿਸਟ੍ਰੇਸ਼ਨ ਸ਼ੁਰੂ ਕਰੇਗੀ। ਇਸ ਸਾਲ ਦੇ ਅੰਤ ਤਕ ਮੋਟੋਰੋਲਾ ਵਨ ਪਾਵਰ ਨੂੰ ਸਟੇਬਲ ਅਪਡੇਟ ਮਿਲਣ ਦੀ ਉਮੀਦ ਹੈ। 

XDA ਡਿਵੈਲਪਰ ਰਿਪੋਰਟ ਮੁਤਾਬਕ, ਭਾਰਤ ’ਚ ਐਂਡਰਾਇਡ ਪਾਈ ਅਪਡੇਟ ਨੂੰ ਜਾਰੀ ਕਰ ਦਿੱਤਾ ਹੈ। ਨਵੀਂ ਅਪਡੇਟ ਦਾ ਬਿਲਡ ਨੰਬਰ PPW29.69-17 ਹੈ। ਦੱਸ ਦੇਈਏ ਕਿ ਅਪਡੇਟ ਨੂੰ ਫਿਲਹਾਲ ਬੀਟਾ ਟੈਸਟਰ ਲਈ ਜਾਰੀ ਕੀਤਾ ਗਿਆ ਹੈ। ਐਂਡਰਾਇਡ ਪਾਈ ਸਟੇਬਲ ਅਪਡੇਟ ਨੂੰ ਜਲਦੀ ਹੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮੋਟੋਰੋਲਾ ਹਮੇਸ਼ਾ ਤੋਂ ਸਟੇਬਲ ਅਪਡੇਟ ਨੂੰ ਜਾਰੀ ਕਰਨ ਤੋਂ ਪਹਿਲਾਂ ਸੋਕ ਟੈਸਟ ਰਾਹੀਂ ਅਪਡੇਟ ਨੂੰ ਜਾਰੀ ਕਰਦੀ ਹੈ। ਅਜਿਹਾ ਕਰਨ ਨਾਲ ਸ਼ੁਰੂਆਤੀ ਬਗ ਅਤੇ ਸਮੱਸਿਆਵਾਂ ਨੂੰ ਫਿਕਸ ਕਰ ਦਿੱਤਾ ਜਾਂਦਾ ਹੈ।

ਐਂਡਰਾਇਡ ਪਾਈ ਅਪਡੇਟ ਦੇ ਨਾਲ ਮੋਟੋ ਐਕਸ 4 ਸਮਾਰਟਫੋਨ ਨੂੰ ਨਵਾਂ ਜੈਸਚਰ ਨੈਵੀਗੇਸ਼ਨ ਸਿਸਟਮ ਦੇ ਨਾਲ-ਨਾਲ ਐਪ ਐਕਸ਼ਨ, ਸਲਾਈਸ, ਅਡਾਪਟਿਵ ਬੈਟਰੀ, ਅਡਾਪਟਿਵ ਬ੍ਰਾਈਟਨੈੱਸ, ਐਪ ਟਾਈਮਰ ਸਮੇਤ ਕਈ ਫੀਚਰਜ਼ ਮਿਲਣਗੇ। ਉਮੀਦ ਹੈ ਕਿ ਨਵੀਂ ਅਪਡੇਟ ਲੇਟੈਸਟ ਐਂਡਰਾਇਡ ਸਕਿਓਰਿਟੀ ਪੈਚ ਦੇ ਨਾਲ ਆਏਗੀ। ਸਿਰਫ ਮੋਟੋ ਐਕਸ 4 ਹੀ ਨਹੀਂ ਸਗੋਂ ਮੋਟੋਰੋਲਾ ਵਨ ਪਾਵਰ ਸਮਾਰਟਫੋਨ ਨੂੰ ਵੀ ਜਲਦੀ ਹੀ ਲੇਟੈਸਟ ਸਾਫਟਵੇਰ ਵਰਜਨ ਮਿਲ ਸਕਦਾ ਹੈ। 


Related News