Moto X 2017 ਦੀਆਂ ਤਸਵੀਰਾਂ ਲੀਕ, ਡਿਜ਼ਾਈਨ ਦਾ ਲੱਗਾ ਪਤਾ
Thursday, Apr 20, 2017 - 05:21 PM (IST)

ਜਲੰਧਰ- ਪਿਛਲੇ ਮਹੀਨੇ ਤਸਵੀਰਾਂ ਲੀਕ ਹੋਣ ਤੋਂ ਬਾਅਦ ਮੋਟੋ ਐਕਸ (2017) ਦੀਆਂ ਕੁਝ ਹੋਰ ਤਸੀਵਰਾਂ ਜਨਤਕ ਹੋਈਆਂ ਹਨ। ਇਨ੍ਹਾਂ ਤਸਵੀਰਾਂ ''ਚ ਫੋਨ ਨੂੰ ਵੱਖ-ਵੱਖ ਐਂਗਲ ਤੋਂ ਦਿਖਾਇਆ ਗਿਆ ਹੈ ਜਿਸ ਨਾਲ ਸਾਨੂੰ ਡਿਜ਼ਾਈਨ ਅਤੇ ਇਸ ਬਾਰੇ ਹੋਰ ਜਾਣਕਾਰੀਆਂ ਮਿਲੀਆਂ ਹਨ।
ਮੋਟੋ ਐਕਸ (2017) ਦੀਆਂ ਤਸਵੀਰਾਂ SlashLeaks ਦੁਆਰਾ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਤਸਵੀਰਾਂ ਨਾਲ ਪੁਰਾਣੇ ਦਾਵਿਆਂ ਦੀਆਂ ਇਕ ਵਾਰ ਫਿਰ ਪੁਸ਼ਟੀ ਹੋਈ ਹੈ। ਸਮਾਰਟਫੋਨ ''ਚ ਮੋਟੋ ਜ਼ੈੱਡ ਦੀ ਤਰ੍ਹਾਂ ਗੋਲ ਕੈਮਰਾ ਸੈੱਟਅਪ ਹੈ। ਦੱਸ ਦਈਏ ਕਿ ਰਿਅਰ ਹਿੱਸੇ ''ਤੇ ਦੋ ਕੈਮਰੇ ਹਨ। ਸਮਾਰਟਫੋਨ ''ਚ ਓਵਲ ਦੀ ਬਣਾਵਟ ਵਾਲਾ ਫਿੰਗਰਪ੍ਰਿੰਟ ਸੈਂਸਰ ਹੈ। ਫਰੰਟ ਪੈਨਲ ''ਤੇ ਸੈਲਫੀ ਕੈਮਰੇ ਦੇ ਨਾਲ ਫਲੈਸ਼ ਵੀ ਦਿੱਤੀ ਗਈ ਹੈ। ਮੋਟੋ ਦਾ ਟ੍ਰੇਡਮਾਰਕ ਲੋਗੋ ਪਿਛਲੇ ਹਿੱਸੇ ''ਤੇ ਹੈ। ਅਸਲੀ ਤਸਵੀਰਾਂ ''ਚ ਸਮਾਰਟਫੋਨ ਦਾ ਐਂਟੀਨਾ ਲਾਈਨ ਵੀ ਨਜ਼ਰ ਆ ਰਿਹਾ ਹੈ। ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸਪੀਕਰ ਗਰਿੱਲ ਹੇਠਲੇ ਹਿੱਸੇ ''ਚ ਹੈ। 3.5 ਐੱਮ.ਐੱਮ. ਆਡੀਓ ਜੈੱਕ ਟਾਪ ''ਤੇ ਹੈ।
ਪੁਰਾਣੀ ਰਿਪੋਰਟ ਮੁਤਾਬਕ ਮੋਟੋ ਐਕਸ 2017 ਸਮਾਰਟਫੋਨ ''ਚ ਐੱਮ.ਐੱਸ.ਐੱਮ.8953 ਪ੍ਰੋਸੈਸਰ (ਸਨੈਪਡਰੈਗਨ 625) ਹੈ। ਇਸ ਵਿਚ 3ਜੀ.ਬੀ. ਰੈਮ ਹੈ। ਹਾਲਾਂਕਿ ਦਾਅਵਾ 4ਜੀ ਰੈਮ ਦਾ ਵੀ ਹੋ ਚੁੱਕਾ ਹੈ। ਇਸ ਡਿਵਾਈਸ ਦੀ ਇਨਬਿਲਟ ਸਟੋਰੇਜ 32ਜੀ.ਬੀ. ਹੋਵੇਗੀ। ਫੋਨ ''ਚ 5.5-ਇੰਚ ਦੀ (1080x1920 ਪਿਕਸਲ) ਡਿਸਪਲੇ ਹੋਵੇਗੀ। ਉਥੇ ਹੀ ਰਿਅਰ ਕੈਮਰਾ 13 ਮੈਗਾਪਿਕਸਲ ਹੋਣ ਦੀ ਸੰਭਾਵਨਾ ਹੈ। ਮੋਟੋ ਐਕਸ (2017) ਨੂੰ ਜਲਦੀ ਹੀ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਲਿਨੋਵੋ ਵਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।