3050 ਦੀ ਬੈਟਰੀ ਨਾਲ ਕੰਪਨੀ ਸਾਈਟ ''ਤੇ ਲਿਸਟ ਮੋਟੋ ਐੱਮ ਸਮਾਰਟਫੋਨ

Wednesday, Nov 09, 2016 - 12:41 PM (IST)

3050 ਦੀ ਬੈਟਰੀ ਨਾਲ ਕੰਪਨੀ ਸਾਈਟ ''ਤੇ ਲਿਸਟ ਮੋਟੋ ਐੱਮ ਸਮਾਰਟਫੋਨ

ਜਲੰਧਰ- ਲਿਨੋਵੋ ਦੁਆਰਾ ਚੀਨ ''ਚ ਲਿਨੋਵੋ ਪੀ2  ਦੇ ਨਾਲ ਮੋਟੋ ਐੱਮ ਸਮਾਰਟਫੋਨ ਦੇ ਲਾਂਚ ਕਰਨ ਦੀਆਂ ਖਬਰਾਂ ਹਨ। ਹਾਲਾਂਕਿ, ਇਵੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੰਪਨੀ ਨੇ ਆਪਣੀ ਵੈੱਬਸਾਈਟ ''ਤੇ ਮੋਟੋ ਐੱਮ ਨੂੰ ਲਿਸਟ ਕਰ ਦਿੱਤਾ ਹੈ। ਕੰਪਨੀ ਦੀ ਚੀਨ ਦੀ ਸਾਇਟ ''ਤੇ ਗੋਲਡ ਕਲਰ ਵੇਰਿਅੰਟ ਨੂੰ ਲਿਸਟ ਕੀਤਾ ਗਿਆ ਹੈ ਅਤੇ ਇਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਾਇਡਰਾਇਵਰਸ ਨੇ ਦਿੱਤੀ ਹੈ। ਇਸ ਲਿਸਟਿੰਗ ਨਾਲ ਖੁਲਾਸਾ ਹੁੰਦਾ ਹੈ ਕਿ ਮੋਟੋਰੋਲਾ ਮੋਟੋ ਐਮ ਦੀ ਕੀਮਤ 1,999 ਚੀਨੀ ਯੁਆਨ (ਕਰੀਬ19,700 ਰੁਪਏ) ਹੈ। ਇਸ ਫੋਨ ''ਚ ਰਿਅਰ ''ਤੇ ਇਕ ਫਿੰਗਰਪ੍ਰਿੰਟ ਸਕੈਨਰ ਹੈ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।

 

ਮੋਟੋ ਐੱਮ ਇਕ ਫੁੱਲ ਮੇਟਲ ਯੂਨਿਬਾਡੀ ਸਮਾਰਟਫੋਨ ਹੈ ਜਿਸਦੇ ਉੱਤੇ ਅਤੇ ਹੇਠਲੇ ਕਿਨਾਰੀਆਂ ''ਤੇ ਐਟੀਨਾ ਬੈਂਡ ਦਿੱਤੇ ਗਏ ਹਨ। ਵਾਲਿਊਮ ਅਤੇ ਪਾਵਰ ਬਟਨ ਸੱਜੇ ਪਾਸੇ ਕਿਨਾਰੇ ''ਤੇ ਹਨ ਅਤੇ ਨੈਵਿਗੇਸ਼ਨ ਬਟਨ ਆਨਸਕ੍ਰੀਨ ਹਨ। ਸਮਾਰਟਫੋਨ ਦੇ ਬਾਕੀ ਸਪੈਸੀਫਿਕੇਸ਼ਨ ''ਚ 5.5 ਇੰਚ ਦੀ ਫੁੱਲ ਐੱਚ. ਡੀ (1080x1920 ਪਿਕਸਲ) ਡਿਸਪਲੇ, 2.2 ਗੀਗਾਹਰਟਜ਼ ਮੀਡੀਆਟੈੱਕ ਹੀਲੀਓ ਪੀ15 ਆਕਟਾ-ਕੋਰ ਸੀ. ਪੀ. ਯੂ ਹੈ। ਫੋਨ ''ਚ 4 ਜੀ. ਬੀ, ਇਨਬਿਲਟ ਸਟੋਰੇਜ 32 ਜੀ. ਬੀ ਹੈ

 

ਕੈਮਰਾ ਸੈਟਅਪ ''ਚ ਪੀ. ਡੀ. ਏ. ਐੱਫ ਅਤੇ ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਕੈਮਰਾ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਚੈਟਿੰਗ ਲਈ ਇੱਕ 8 ਮੈਗਾਪਿਕਸਲ ਦਾ ਕੈਮਰਾ ਵੀ ਹੈ । ਫੋਨ ''ਚ 3050 ਐੱਮ. ਏ. ਐੱਚ ਬੈਟਰੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਲਿਸਟਿੰਗ ''ਚ ਦਾਅਵਾ ਕੀਤਾ ਗਿਆ ਹੈ ਕਿ ਮੋਟੋ ਐੱਮ ਸਮਾਰਟਫੋਨ ਇੱਕ ਡਬਲ ਲੇਅਰ ਨੈਨੋਂ-ਕੋਟਿੰਗ ਦੇ ਨਾਲ ਆਉਂਦਾ ਹੈ।


Related News