ਲੀਕ ਹੋਏ Moto M ਸਮਾਰਟਫੋਨ ਦੇ ਸਪੈਸੀਫਿਕੇਸ਼ਨ
Tuesday, Nov 01, 2016 - 05:28 PM (IST)

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ Lenovo ਨੇ ਹਾਲ ਹੀ ''ਚ ਭਾਰਤ ''ਚ ਮੋਟੋਰੋਲਾ ਦੇ ਫਲੈਗਸ਼ਿਪ ਮੋਟੋ ਜ਼ੈੱਡ ਅਤੇ ਮੋਟੋ ਜ਼ੈੱਡ ਪਲੇਅ ਮਾਡੂਲਰ ਸਮਾਰਟਫੋਨ ਲਾਂਚ ਕੀਤਾ ਹੈ। ਹੁਣ ਮੋਟੋਰੋਲਾ ਦੇ ਨਵੇਂ ਸਮਾਰਟਫੋਨ ਮੋਟੋ ਐੱਮ ਦੇ ਸਪੈਸੀਫਿਕੇਸ਼ਨ ਅਤੇ ਫੋਟੋ ਲੀਕ ਹੋਈ ਹੈ, ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਸਮਾਰਟਫੋਨ ਦੇ ਪਿਛਲੇ ਹਿੱਸੇ ''ਤੇ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੋਵੇਗਾ। ਸਤੰਬਰ ਮਹੀਨੇ ''ਚ ਲੀਕ ਹੋਏ ਹੋਰ ਸਪੈਸੀਫਿਕੇਸ਼ਨ ਤੋਂ ਬਾਅਦ ਹੁਣ ਇਸ ਸਮਾਰਟਫੋਨ ਦੇ ਸਾਰੇ ਫੀਚਰਸ ਇਕ ਵਾਰ ਫਿਰ ਜਨਤਕ ਕੀਤੇ ਗਏ ਹਨ।
ਦਿ ਐਂਡ੍ਰਾਇਡ ਸੋਲ ਵੱਲੋਂ ਸ਼ੇਅਰ ਕੀਤੇ ਗਏ ਸਾਰੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮੋਟੋ ਐੱਮ ਆਊਟ ਆਫਰ ਬਾਕਸ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਇਹ ਸਮਾਰਟਫੋਨ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 5100 ਐੱਮ.ਏ.ਐੱਚ. ਦੀ ਬੈਟਰੀ ਨਾਲ ਲੈਸ ਹੋਵੇਗਾ। ਚੀਨ ''ਚ ਇਸ ਸਮਾਰਟਫੋਨ ਦਾ 4ਜੀ.ਬੀ. ਰੈਮ ਅਤੇ 64ਜੀ.ਬੀ. ਆਨਬੋਰਡ ਸਟੋਰੇਜ ਵੇਰੀਅੰਟ ਪੇਸ਼ ਹੋ ਸਕਦਾ ਹੈ ਜਦੋਂਕਿ ਦੂਜੇ ਦੇਸ਼ਾਂ ''ਚ ਇਸ ਦਾ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਵੇਰੀਅੰਟ ਪੇਸ਼ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸਾਹਮਣੇ ਆਏ ਲੀਕਸ ਮੁਤਾਬਕ ਇਸ ਫੋਨ ''ਚ 5.5-ਇੰਚ ਦੀ ਫੁੱਲ ਐੱਚ.ਡੀ. ਡਿਸਪਲੇ ਅਤੇ 16 ਮੈਗਾਪਿਕਸਲ ਰਿਅਰ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਮੌਜੂਦ ਹੋ ਸਕਦਾ ਹੈ।