24 ਅਕਤੂਬਰ ਨੂੰ ਲਾਂਚ ਹੋਵੇਗਾ Moto G8 Plus

10/17/2019 1:20:59 AM

ਗੈਜੇਟ ਡੈਸਕ—ਸਮਾਰਟਫੋਨ ਮੇਕਰ ਮੋਟੋਰੋਲਾ ਵੱਲੋਂ Moto G8 Plus ਸਮਾਰਟਫੋਨ ਜਲਦ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਰੈਂਡਰਸ ਅਤੇ ਸਪੈਸੀਫਿਕੇਸ਼ਨਸ ਵੀ ਲੀਕ ਹੋਏ ਹਨ। ਇਸ ਸਮਾਰਟਫੋਨ ਨਾਲ ਜੁੜੀਆਂ ਲੀਕਸ ਦੀ ਮੰਨੀਏ ਤਾਂ ਇਸ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੋ ਸਕਦਾ ਹੈ। ਗ੍ਰੇਡੀਐਂਟ ਬਲੈਕ ਪੈਨਲ ਫਿਨਿਸ਼ ਤੋਂ ਇਲਾਵਾ ਸਮਾਰਟਫੋਨ 'ਚ ਵਾਟਰਡਰਾਪ ਸਾਈਟਲ ਨੌਚ ਅਤੇ ਰੀਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਸਮਾਰਟਫੋਨ 'ਚ ਕੰਪਨੀ ਸਨੈਪਡਰੈਗਨ 665 ਪ੍ਰੋਸੈਸਰ ਤੋਂ ਇਲਾਵਾ ਫੋਨ ਨੂੰ ਪਾਵਰ ਦੇਣ ਲਈ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।

Moto G8 Plus ਲਾਂਚ ਡੇਟ (ਸੰਭਾਵਿਤ)
ਲੀਕ 'ਚ ਕਿਹਾ ਗਿਆ ਹੈ ਕਿ ਮੋਟੋ ਜੀ8 ਪਲੱਸ ਨੂੰ ਇਸ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਨਵਾਂ ਸਮਾਰਟਫੋਨ ਬ੍ਰਾਜ਼ੀਲ 'ਚ 24 ਅਕਤੂਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਯੂਰੋਪ 'ਚ ਵੀ ਇਸ ਸਾਲ ਸਮਾਰਟਫੋਨ ਨੂੰ ਲਾਂਚ ਕੀਤਾ ਜਾਵੇਗਾ। ਲੀਕਸ ਦੀ ਮੰਨੀਏ ਤਾਂ ਇਸ ਸਮਾਰਟਫੋਨ 'ਚ ਡਿਊਲ ਰੀਅਰ ਐਂਡ ਸਪੀਕਰਸ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸੱਜੇ ਪਾਸੇ ਵਾਲਿਊਮ ਅਤੇ ਪਾਵਰ ਬਟਨ ਦੇਖਣ ਨੂੰ ਮਿਲਣਗੇ। ਫੋਨ ਨੂੰ ਬਲੂ ਅਤੇ ਰੈੱਡ ਕਲਰ ਗ੍ਰੇਡੀਐਂਟ ਗਲਾਸੀ ਫਿਨਿਸ਼ ਨਾਲ ਦੇਖਿਆ ਗਿਆ ਹੈ ਪਰ ਲਾਂਚ ਵੇਲੇ ਹੋਰ ਵੀ ਕਲਰ ਆਪਸ਼ਨ ਆ ਸਕਦੇ ਹਨ।

ਸਪੈਸੀਫਿਕੇਸ਼ਨਸ
ਗੱਲ ਕਰੀਏ ਸਪੈਸੀਫਿਕੇਸ਼ਨਸ ਦੀ ਤਾਂ ਮੋਟੋ ਜੀ8 ਪਲੱਸ ਦਾ ਮਾਡਲ ਨੰਬਰ XT2019 ਦੇਖਣ ਨੂੰ ਮਿਲਿਆ ਹੈ, ਜੋ ਐਂਡ੍ਰਾਇਡ ਪਾਈ 9.0 ਨਾਲ ਆ ਸਕਦਾ ਹੈ। ਇਸ 'ਚ 6.3 ਇੰਚ ਦੀ ਫੁਲ ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡਿਵਾਈਸ ਕੁਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ 'ਚ ਕੰਪਨੀ 64ਜੀ.ਬੀ. ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਆਪਸ਼ਨ ਦੇ ਸਕਦੀ ਹੈ।

ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ 48 ਮੈਗਾਪਿਕਸਲ ਦੇ ਮੇਨ ਸੈਂਸਰ ਤੋਂ ਇਲਾਵਾ 16 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ 117 ਡਿਗਰੀ ਫੀਲਡ ਆਫ ਵਿਊ ਨਾਲ ਅਤੇ ਇਕ 5 ਮੈਗਾਪਿਕਸਲ ਦਾ ਡੈਫਥ ਸੈਂਸਰ ਮਿਲ ਸਕਦਾ ਹੈ। ਡਿਵਾਈਸ ਕੈਮਰੇ 'ਚ ਚੌਥਾ ਕਟਆਊਟ ਲੇਜਰ ਆਟੋਫੋਕਸ ਸਿਸਟਮ ਲਈ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।


Karan Kumar

Content Editor

Related News