ਭਾਰਤ ''ਚ ਲਾਂਚ ਹੋਇਆ Moto G5 Plus ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨਸ

Thursday, Mar 16, 2017 - 10:41 AM (IST)

ਭਾਰਤ ''ਚ ਲਾਂਚ ਹੋਇਆ  Moto G5 Plus ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨਸ
ਜਲੰਧਰ- ਲੇਨੋਵੋ ਨੇ ਆਪਣੇ ਮੋਟੋਰੋਲਾ ਬ੍ਰਾਂਡ ਦੇ ਤਹਿਤ ਨਵੇਂ ਸਮਾਰਟਫੋਨ ਮੋਟੋ ਜੀ5 ਪਲੱਸ (Moto G5 Plus) ਨੂੰ ਅੱਜ ਭਾਰਤ ''ਚ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਸਮਾਰਟਫੋਨ ਨੂੰ ਬਾਰਸੀਲੋਨਾ ''ਚ ਆਯੋਜਿਤ ਮੋਬਾਇਲ ਵਰਲਡ ਕਾਂਗਰੇਸ ''ਚ ਸ਼ੋਕੇਸ ਕੀਤਾ ਗਿਆ ਸੀ। ਕੰਪਨੀ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਮੋਟੋ ਸੀਰੀਜ਼ ਦੇ ਹੋਰ ਸਮਾਰਟਫੋਨ ਦੀ ਤਰ੍ਹਾਂ ਹੀ ਇਹ ਵੀ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਮਿਲੇਗਾ। 
ਕੀਮਤ-
ਮੋਟੋ ਜੀ5 ਪਲੱਸ ਸਮਾਰਟਫੋਨ ਦੇ 3 ਜੀ. ਬੀ. ਰੈਮ ਅਤੇ 16 ਜੀ. ਬੀ. ਰੋਮ ਵੇਰਿਅੰਟ ਦੀ ਭਾਰਤ ''ਚ ਕੀਮਤ 14,999 ਰੁਪਏ ਰੱਖੀ ਗਈ ਹੈ। 4 ਜੀ. ਬੀ. ਰੈਮ ਅਤੇ 32 ਜੀ. ਬੀ. ਰੈਮ ਵਾਲਾ ਵੇਰਿਅੰਟ 16,999 ਰੁਪਏ ਦੀ ਕੀਮਤ ''ਚ ਮਿਲੇਗਾ। 
ਫੀਚਰਸ -
ਐਂਡਰਾਇਡ ਨਾਗਟ ''ਤੇ ਆਧਾਰਿਤ ਮੋਟੋ ਜੀ5 ਪਲੱਸ ਸਮਾਰਟਫੋਨ ''ਚ 5.2 ਇੰਚ ਦੀ (1920x1080) ਪਿਕਸਲ ਰੈਜ਼ੋਲਿਊਸਨ ਨੂੰ ਸਪੋਰਟ ਕਰਨ ਵਾਲੀ ਫੁੱਲ ਐੱਚ. ਡੀ. ਡਿਸਪਲੇ ਮੌਜੂਦ ਹੈ, ਜਿਸ ''ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ  ''ਤੇ ਕੰਮ ਕਰਨ ਵਾਲੇ ਇਸ ਫੋਨ ਨੂੰ ਦੋ ਸਟੋਰੇਜ ਵੇਰਿਅੰਟ ''ਚ ਪੇਸ਼ ਕੀਤਾ ਗਿਆ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ''ਚ ਐੱਲ. ਈ. ਡੀ. ਫਲੈਸ਼ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਦੇ ਸ਼ੌਕੀਨਾਂ ਲਈ ਇਸ ''ਤ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 3000 ਐੱਮ. ਏ. ਐੱਚ. ਦੀ ਬੈਟਰੀ ਕਰੇਗੀ। ਕਨੈਕਟੀਵਿਟੀ ਲਈ ਇਸ ਫੋਨ ''ਚ ਵਾਈ-ਫਾਈ, ਬਲੂਟੁਥ ਵੀ 4.2, NFC ਅਤੇ ਮਾਈਕ੍ਰੋ USB ਪੋਰਟ ਦਿੱਤਾ ਗਿਆ ਹੈ।

Related News