Moto G5 ਭਾਰਤ ''ਚ ਲਾਂਚ, ਜਾਣੋ ਕੀਮਤ ''ਤੇ ਫੀਚਰਜ਼
Tuesday, Apr 04, 2017 - 06:12 PM (IST)

ਜਲੰਧਰ- ਲੇਨੋਵੋ ਨੇ ਮੰਗਲਵਾਰ ਨੂੰ ਨਵੀਂ ਦਿੱਲੀ ''ਚ ਆਯੋਜਿਤ ਇਕ ਈਵੈਂਟ ''ਚ ਆਪਣਾ ਮੋਟੋ ਜੀ5 ਸਮਾਰਟਫੋਨ ਲਾਂਚ ਕਰ ਦਿੱਤਾ। ਮੋਟੋ ਜੀ5 ਦੀ ਕੀਮਤ 11,999 ਰੁਪਏ ਹੈ। ਹੈਂਡਸੈੱਟ ਦੀ ਵਿਕਰੀ ਮੰਗਲਵਾਰ ਰਾਤ ਨੂੰ 12 ਵਜੇ ਤੋਂ ਐਮੇਜ਼ਾਨ ਇੰਡੀਆ ''ਤੇ ਸ਼ੁਰੂ ਹੋਵੇਗੀ। ਇਹ ਫੋਨ ਲੂਨਰ ਗ੍ਰੇ ਅਤੇ ਫਾਈਨ ਗੋਲਡ ਕਲਰ ''ਚ ਮਿਲੇਗਾ। ਐਮੇਜ਼ਾਨ ਪ੍ਰਾਈਮ ਗਾਹਕਾਂ ਲਈ ਸਪੈਸ਼ਲ ਲਾਂਚ ਆਫਰ ਵੀ ਲਾਂਚ ਕੀਤੇ ਹਨ।
ਐੱਚ.ਡੀ.ਐੱਫ.ਸੀ. ਬੈਂਕ ਕ੍ਰੈਡਿਟ ਕਾਰਡ ਦੇ ਨਾਲ ਖਰੀਦਣ ''ਤੇ 1,000 ਰੁਪਏ ਦਾ ਐਕਸਚੇਂਜ ਮਿਲੇਗਾ। ਇਸ ਤੋਂ ਇਲਾਵਾ ਪੁਰਾਣੇ ਫੋਨ ਦੇ ਨਾਲ ਐਕਸਚੇਂਜ ਆਪਰ ''ਚ ਲੈਣ ''ਤੇ 500 ਰੁਪਏ ਦੀ ਵਾਧੂ ਛੋਟ ਮਿਲੇਗੀ। ਮੋਟੋ ਜੀ5 ਨੂੰ ਲਾਂਚ ਆਫਰ ਦੇ ਤਹਿਤ ਲੈਣ ''ਤੇ ਸੈਨਡਿਸਕ ਅਲਟਰਾ 16ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਵੀ ਮੁਪਤ ਮਿਲੇਗਾ। ਉਥੇ ਹੀ ਸਾਰੇ ਪ੍ਰਾਈਮ ਮੈਂਬਰਾਂ ਨੂੰ 1,000 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ।
ਮੋਟੋ ਜੀ5 ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ। ਇਸ ਫੋਨ ''ਚ ਗੂਗਲ ਅਸਿਸਟੈਂਟ ਵੀ ਹੈ। ਪਰ ਪਿਛਲੇ ਮਹੀਨੇ ਲਾਂਚ ਹੋਏ ਮੋਟੋ ਜੀ5 ਪਲੱਸ ਦੀ ਤਰ੍ਹਾਂ ਇਸ ਫੋਨ ''ਚ ਵੀ ਇਹ ਫੀਚਰ ਜਲਦੀ ਹੀ ਇਕ ਅਪਡੇਟ ਦੇ ਰਾਹੀਂ ਦਿੱਤਾ ਜਾਵੇਗਾ। ਇਸ ਫੋਨ ''ਚ ਵਾਟਰ-ਰੀਪਲੈਂਟ ਨੈਨੋ-ਕੋਟਿੰਗ ਹੈ। ਮੋਟੋ ਜੀ5 ਪਲੱਸ ਦੀ ਤਰ੍ਹਾਂ ਹੀ ਜੀ5 ''ਚ ਵੀ ਮੋਟੋਰੋਲਾ ਦੇ ਐਕਸਕਲੂਜ਼ੀਵ ਫੀਚਰ ਮੋਟੋ ਡਿਸਪਲੇ, ਐਕਸ਼ੰਸ, ਟਵਿੱਸਟ ਜੈਸਚਰ ਅਤੇ ਇਕ ਵਨ ਬਟਨ ਨੈਵ ਮੋਡ ਹੈ ਜਿਸ ਨਾਲ ਯੂਜ਼ਰ ਫਿੰਗਰਪ੍ਰਿੰਟ ਸੈਂਸਰ ''ਤੇ ਸਵਾਈਪ ਕਰਕੇ ਇੰਟਰਫੇਸ ਨੂੰ ਨੈਗਟਿਵ ਕਰ ਸਕਦੇ ਹਨ।
ਮੋਟੋ ਜੀ5 ''ਚ 5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇ ਹੈ। ਸੁਰੱਖਿਆ ਲਈ ਕਾਰਨਿੰਗ ਗੋਰਿੱਲਾ ਗਲਾਸ 3 ਹੈ ਜਦਕਿ ਸਕਰੀਨ ਡੈਨਸਿਟੀ 441 ਪੀ.ਪੀ.ਆਈ. ਹੈ। ਇਸ ਵਿਚ 1.4 ਗੀਗਾਹਰਟਜ਼ ਸਨੈਪਡ੍ਰੈਗਨ 430 ਪ੍ਰੋਸੈਸਰ ਹੈ। ਇਸ ਫੋਨ ''ਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਮੋਟੋ ਜੀ5 ''ਚ 2800 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਮੋਟੋ ਜੀ5 ''ਚ ਪੀ.ਡੀ.ਐੱਫ., ਅਪਰਚਰ ਐੱਫ/2.0 ਅਤੇ ਡਿਊਲ-ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਜਦਕਿ ਸੈਲਫੀ ਲਈ 5 ਮੈਗਾਪਿਕਸਲ ਦਾ ਵਾਈਡ-ਐਂਗਲ ਲੈਂਜ਼ ਦਾ ਫਰੰਟ ਕੈਮਰਾ ਹੈ।
ਕੁਨੈਕਟੀਵਿਟੀ ਲਈ ਮੋਟੋ ਜੀ5 ''ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11. ਏ/ਬੀ/ਜੀ/ਐੱਨ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਬਲੂਟੂਥ 4.2, ਮਾਈਕ੍ਰੋ-ਯੂ.ਐੱਸ.ਬੀ. ਅਤੇ 35 ਐੱਮ.ਐੱਮ. ਹੈੱਡਫੋਨ ਜੈੱਕ ਹੈ। ਇਸ ਤੋਂ ਇਲਾਵਾ ਐਕਸਲੈਰੋਮੀਟਰ, ਐਂਬੀਐਂਟ ਲਾਈਟ ਸੈਂਸਰ, ਜਾਇਰੋਸਕੋਪ ਅਤੇ ਪ੍ਰਾਕਸੀਮਿਟੀ ਸੈਂਸਰ ਹੈ। ਫੋਨ ਦਾ ਡਾਈਮੈਂਸ਼ਨ 144.3x73x9.5 ਮਿਲੀਮੀਟਰ ਅਤੇ ਭਾਰ 144.5 ਗ੍ਰਾਮ ਹੈ।