ਭਾਰਤ ''ਚ ਲਾਂਚ ਹੋਇਆ Moto G45 5G ਸਮਾਰਟਫੋਨ, ਜਾਣੋ ਕੀਮਤ ਤੇ ਖੂਬੀਆਂ
Thursday, Aug 22, 2024 - 06:19 PM (IST)
ਗੈਜੇਟ ਡੈਸਕ- Moto G45 5G ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਫੋਨ 2 ਸਟੋਰੇਜ ਵੇਰੀਐਂਟ- 4GB RAM + 128 GB ਅਤੇ 8GB RAM + 128GB 'ਚ ਲਿਆਂਦਾ ਗਿਆ ਹੈ। 4GB RAM + 128 GB ਦੀ ਕੀਮਤ 10,999 ਰੁਪਏ ਅਤੇ 8GB RAM + 128GB ਦੀ ਕੀਮਤ 12,999 ਰੁਪਏ ਹੈ। ਇਹ ਫੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੀ ਪਹਿਲੀ ਸੇਲ 28 ਅਗਸਤ ਨੂੰ ਦੁਪਹਿਰ 12 ਵਜੇ ਲਾਈਵ ਹੋਵੇਗੀ। ਚੁਣੇ ਹੋਏ ਬੈਂਕ ਆਫਰ ਦੇ ਨਾਲ ਫੋਨ 'ਤੇ 1000 ਰੁਪਏ ਦਾ ਡਿਸਕਾਊਂਟ ਆਫਰ ਹੈ।
ਫੀਚਰਜ਼
ਡਿਸਪਲੇਅ- ਮੋਟੋਰੋਲਾ ਦਾ ਨਵਾਂ ਫੋਨ 6.5 ਇੰਚ ਦੀ IPS LCD HD+ (1600 x 720 ਪਿਕਸਲ) ਡਿਸਪਲੇਅ ਦੇ ਨਾਲ ਆਉਂਦਾ ਹੈ, ਜਿਸ ਵਿਚ 120Hz ਰਿਫ੍ਰੈਸ਼ ਰੇਟ ਦਾ ਸਪੋਰਟ ਹੈ।
ਪ੍ਰੋਸੈਸਰ- ਇਸ ਵਿਚ Qualcomm SD 6s Gen 3 ਪ੍ਰੋਸੈਸਰ ਹੈ, ਜਿਸ ਵਿਚ 6nm ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ 2×2.30 GHz Cortex-A78 ਅਤੇ 6×2.0 GHz Cortex-A55 ਕੋਰ ਸ਼ਾਮਲ ਹਨ।
ਰੈਮ ਅਤੇ ਸਟੋਰੇਜ- ਮੋਟੋਰੋਲਾ ਦਾ ਇਹ ਫੋਨ 4 ਜੀ.ਬੀ. ਜਾਂ 8 ਜੀ.ਬੀ. ਰੈਮ ਆਪਸ਼ਨ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ 128 ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ ਤੋਂ ਇਲਾਵਾ 8 ਜੀ.ਬੀ. ਵਰਚੁਅਲ ਰੈਮ ਦੀ ਸਹੂਲਤ ਵੀ ਦਿੱਤੀ ਗਈ ਹੈ।
ਕੈਮਰਾ- ਇਸ ਫੋਨ 'ਚ 50 ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਹੈ। ਇਸ ਦੇ ਨਾਲ ਹੀ 16 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ।
ਬੈਟਰੀ- Moto G45 5G 'ਚ 5000mAh ਦੀ ਬੈਟਰੀ ਅਤੇ 18 ਵਾਟ ਦੀ ਕੁਇਕ ਚਾਰਜਿੰਗ ਦਾ ਫੀਚਰ ਹੈ।