ਹਾਈਟੈੱਕ ਸਕਿਓਰਿਟੀ ਵਾਲੇ Moto G32 ਦੀ ਪਹਿਲੀ ਸੇਲ ਅੱਜ, ਮਿਲ ਰਹੀ ਇੰਨੀ ਛੋਟ
Tuesday, Aug 16, 2022 - 01:37 PM (IST)
ਗੈਜੇਟ ਡੈਸਕ– ਮੋਟੋਰੋਲਾ ਦੇ ਹਾਈਟੈੱਕ ਸਕਿਓਰਿਟੀ ਫੀਚਰ ਵਾਲੇ Moto G32 ਸਮਾਰਟਫੋਨ ਦੀ ਭਾਰਤ ’ਚ ਅੱਜ ਪਹਿਲੇ ਸੇਲ ਹੈ। ਇਸ ਫੋਨ ’ਚ ThinkShield ਦੀ ਸਕਿਓਰਿਟੀ ਦਿੱਤੀ ਗਈ ਹੈ। ਫੋਨ ਨੂੰ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਨਾਲ ਹੀ ਫੋਨ ਆਫਲਾਈਨ ਰਿਟੇਲ ਸਟੋਰ ’ਤੇ ਵੀ ਖਰੀਦਦਾਰੀ ਲਈ ਉਪਲੱਬਧ ਹੈ। Moto G32 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 12,999 ਰੁਪਏ ਹੈ। ਫਲਿਪਕਾਰਟ ’ਤੇ HDFC ਬੈਂਕ ਕਾਰਡ ਰਾਹੀਂ ਖਰੀਦਦਾਰੀ ਕਰਨ ’ਤੇ 10 ਫੀਸਦੀ ਅਤੇ ਐਕਸਿਸ ਬੈਂਕ ਕਾਰਡ ’ਤੇ 5 ਫੀਸਦੀ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਈ.ਐੱਮ.ਆਈ. ਆਪਸ਼ਨ ਵੀ ਉਪਲੱਬਧ ਹੈ।
Moto G32 ਦੇ ਫੀਚਰਜ਼
Moto G32 ’ਚ ਐਂਡਰਾਇਡ 12 ਆਧਾਰਿਤ ਸਟੋਕ ਐਂਡਰਾਇਡ ਵਾਲਾ ਐਕਸਪੀਰੀਅੰਸ ਵੇਖਣ ਨੂੰ ਮਿਲਦਾ ਹੈ। ਫੋਨ ’ਚ ThinkShield ਦੀ ਸਕਿਓਰਿਟੀ ਦੇ ਨਾਲ ਵਾਟਰ ਅਤੇ ਡਸਟ ਰੈਸਿਸਟੈਂਟ ਲਈ IP52 ਦੀ ਰੇਟਿੰਗ ਵੀ ਮਿਲਦੀ ਹੈ। ਨਾਲ ਹੀ ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ, 90hz ਰਿਫ੍ਰੈਸ਼ ਰੇਟ ਅਤੇ 1080x2400 ਪਿਕਸਲ ਰੈਜ਼ੋਲਿਊਸ਼ਨ ਮਿਲਦਾ ਹੈ। ਫੋਨ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ ਸਪੋਰਟਸ ਸਟੀਰੀਓ ਸਪੀਕਰ ਦੇ ਨਾਲ ਡਾਲਬੀ ਐਟਮਾਸ ਦਾ ਸਪੋਰਟ ਵੀ ਦਿੱਤਾ ਗਿਆ ਹੈ। ਨਾਲ ਹੀ ਫੋਨ ’ਚ ਡਿਊਲ ਸਟੀਰੀਓ ਸਪੀਕਰ ਅਤੇ ਡਿਊਲ ਮਾਈਕ੍ਰੋਫੋਨ ਵੀ ਮਿਲਦੇ ਹਨ।
Moto G32 ’ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ 50 ਮੈਗਾਪਿਕਸਲ ਦਾ ਪ੍ਰਾਈਮਰੀ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਅਤੇ 2 ਮੈਗਾਪਿਕਸਲ ਮੈਕ੍ਰੋ ਲੈੱਨਜ਼ ਦੇ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ’ਚ ਸਕਿਓਰਿਟੀ ਲਈ ਫੇਸ ਅਨਲਾਕ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਫੋਨ ’ਚ 5,000mAh ਦੀ ਬੈਟਰੀ ਮਿਲਦੀ ਹੈ ਜੋ 30 ਵਾਟ ਦੀ ਟਰਬੋਪਾਵਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਹੋਰ ਕੁਨੈਕਟੀਵਿਟੀ ਲਈ 4G LTE, ਯੂ.ਐੱਸ.ਬੀ. ਟਾਈਪ-ਸੀ ਪੋਰਟ, 3.5mm ਹੈੱਡਫੋਨ ਜੈੱਕ, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ v5.2 ਅਤੇ NFC ਮਿਲਦਾ ਹੈ।