ਮੋਟੋਰੋਲਾ ਨੇ ਲਾਂਚ ਕੀਤੇ ਦੋ ਫਲੈਗਸ਼ਿਪ ਸਮਾਰਟਫੋਨ, ਜਾਣੋ ਕੀਮਤ
Friday, Jun 10, 2016 - 12:58 PM (IST)

ਜਲੰਧਰ— ਚੀਨ ਦੀ ਮਲਟੀਨੈਸ਼ਨ ਟੈਕਨਾਲੋਜੀ ਕੰਪਨੀ ਲਿਨੋਵੋ ਨੇ ਵੀਰਵਾਰ ਨੂੰ ਸਾਨ ਫ੍ਰਾਂਸਿਸਕੋ ''ਚ ਨਿਲੋਵੋ ਟੈੱਕ ਵਰਲਡ 2016 ''ਚ ਸਮਾਰਟਫੋਨ ਮੋਟੋ ਜ਼ੈੱਡ ਅਤੇ ਮੋਟੋ ਜ਼ੈੱਡ ਫੋਰਸ ਲਾਂਚ ਕਰ ਦਿੱਤੇ ਹਨ। ਉਮੀਦ ਮੁਤਾਬਕ ਹੀ ਇਨ੍ਹਾਂ ਸਮਾਰਟਫੋਨ ਦੇ ਨਾਲ ਮੋਟੋ ਮੋਡਸ ਮੈਗਨੇਟਿਕ ਸਨੈਪ-ਆਨ ਰਿਅਰ ਪੈਨਲ ਵੀ ਲਾਂਚ ਕੀਤੇ ਗਏ ਹਨ। ਦੋਵੇਂ ਸਮਾਰਟਫੋਨ ਮੋਟੋ ਮੇਕਰ ਕਸਟਮਾਈਜ਼ੇਸ਼ਨ ਫੀਚਰ ਸਪੋਰਟ ਕਰਦੇ ਹਨ।
ਮੋਟੋਰੋਲਾ ਮੋਟੋ ਜ਼ੈੱਡ ਅਤੇ ਮੋਟੋ ਜ਼ੈੱਡ ਫੋਰਸ ਸਮਾਰਟਫੋਨ ਮੋਟੋ ਮੋਡਸ ਦੇ ਨਾਲ ਸਤੰਬਰ ਤੋਂ ਗਲੋਬਲੀ ਉਪਲੱਬਧ ਹੋਣਗੇ। ਮੋਟੋ ਮੋਡਸ ਨੂੰ ਮੋਟੋ ਜ਼ੈੱਡ ਸਮਾਰਟਫੋਨ ਦੇ ਨਾਲ ਕੰਮ ਕਰਨ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਅਮਰੀਕਾ ''ਚ ਇਨ੍ਹਾਂ ਸਮਾਰਟਫੋਨ ਨੂੰ ਕੈਰੀਅਰ ਪਾਰਟਨਰ ਵੇਰਿਜਨ ਵਾਇਰਲੈੱਸ ''ਤੇ ਮੋਟੋ ਜ਼ੈੱਡ ਡ੍ਰਾਇਡ ਅਤੇ ਮੋਟੋ ਜ਼ੈੱਡ ਫੋਰਸ ਡ੍ਰਾਇਡ ਨਾਂ ਨਾਲ ਪੇਸ਼ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਦੋਵਾਂ ਸਮਾਰਟਫੋਨਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਦੋਵੇਂ ਹੀ ਸਮਾਰਟਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਚੱਲਦੇ ਹਨ। ਮੋਟੋ ਜ਼ੈੱਡ ਅਤੇ ਮੋਟੋ ਜ਼ੈੱਡ ਫੋਰਸ ''ਚ ਹੋਮ ਬਟਨ ''ਚ ਹੀ ਫਿੰਗਰਪ੍ਰਿੰਟ ਸੈਂਸਰ ਦੇ ਨਾਲ-ਨਾਲ ਇਕ ਅਲੱਗ ਯੂ.ਐੱਸ.ਬੀ. ਪੋਰਟ ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਨਹੀਂ ਦਿੱਤਾ ਗਿਆ ਹੈ।
ਮੋਟੋ ਜ਼ੈੱਡ ਦੀ ਗੱਲ ਕਰੀਏ ਤਾਂ ਇਸ ਨੂੰ ਦੁਨੀਆ ਦਾ ਸਭ ਤੋਂ ਪਤਲਾ (5.2 ਐੱਮ.ਐੱਮ.) ਪ੍ਰੀਮੀਅਮ ਸਮਾਰਟਫੋਨ ਕਿਹਾ ਜਾ ਰਿਹਾ ਹੈ। ਇਸ ਫੋਨ ''ਚ 5.5-ਇੰਚ ਕਿਊ.ਐੱਚ.ਡੀ. ਏਮੋਲੇਡ ਡਿਸਪਲੇ ਹੈ। ਫੋਨ ''ਚ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਹੈ। ਫੋਨ 32ਜੀ.ਬੀ. ਜਾਂ 64ਜੀ.ਬੀ. ਦੇ ਦੋ ਸਟੋਰੇਜ਼ ਵੇਰੀਅੰਟ ''ਚ ਆਉਂਦਾ ਹੈ। ਸਟੋਰੇਜ਼ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ।