ਮੋਟੋਰੋਲਾ ਨੇ 799 ਰੁਪਏ ''ਚ ਲਾਂਚ ਕੀਤਾ ਨਵਾਂ ਇਨ-ਈਅਰ ਹੈੱਡਫੋਨ
Friday, Apr 21, 2017 - 06:54 PM (IST)
ਜਲੰਧਰ- ਮੋਟੋਰੋਲਾ ਦੀ ਐਕਸੈਸਰੀ ਬਣਾਉਣ ਦਾ ਲਾਈਸੈਂਸ ਰੱਖਣ ਵਾਲੀ Binatone ਨੇ ਭਾਰਤ ''ਚ ਨਵਾਂ ਇਨ-ਈਅਰ ਹੈੱਡਫੋਨ ਮੋਟੋ ਈਅਰਬਡਸ 2 ਲਾਂਚ ਕੀਤਾ ਹੈ ਮੋਟੋ ਈਅਰਬਡਸ 2 ਦੀ ਕੀਮਤ 799 ਰੁਪਏ ਹੈ। ਮੋਟੋ ਈਅਰਬਡਸ 2 ਫਲਿੱਪਕਾਰਟ ਅਤੇ ਐਮਾਜ਼ਾਨ ਤੋਂ ਇਲਾਵਾ ਆਫਲਾਈਨ ਰਿਟੇਲ ਸਟੋਰ ''ਤੇ ਮਿਲੇਗਾ। ਇਹ ਹੈੱਡਫੋਨ ਬਲੈਕ, ਸਲੇਟ, ਵਾਈਟ, ਰੈੱਡ, ਬਲੂ ਅਤੇ ਪਰਪਲ ਕਲਰ ''ਚ ਮਿਲੇਗਾ।
ਮੋਟੋ ਈਅਰਬਡਸ 2 ਹੈੱਡਫੋਨ ਮੋਟੋ ਲੂਮਿਨੀਰ ਇਨ-ਈਅਰ ਹੈੱਡਫੋਨ ਦਾ ਅਪਗ੍ਰੇਡ ਹੈ। ਇਸ ਵਿਚ ਬਿਹਤਰੀਨ ਸਾਊਂਡ ਕੁਆਲਿਟੀ ਅਤੇ ਅਨੁਬਵ ਲਈ 10 ਐੱਨ.ਐੱਮ. ਦੇ ਡ੍ਰਾਈਵਰ ਹਨ। ਇਹ ਹੈੱਡਫੋਨ ਵਾਟਰ ਰੈਸਿਸਟੈਂਟ ਲਈ ਆਈ.ਪੀ. 54 ਸਰਟੀਫਿਕੇਸ਼ਨ ਦੇ ਨਾਲ ਆਉਂਦੇ ਹਨ ਜਿਸ ਨਾਲ ਹੈੱਡਫੋਨ ਨੂੰ ਪਾਣੀ ਦੇ ਛਿੱਟੇ ਤੋਂ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਪੂਰੀ ਤਰ੍ਹਾਂ ਵਾਟਰ ਪਰੂਫ ਨਹੀਂ ਹੈ। ਮੋਟੋਰੋਲਾ ਦਾ ਦਾਅਵਾ ਹੈ ਕਿ ਇਹ ਹੈੱਡਫੋਨ ਬਾਹਰੀ ਰੋਲੇ ਨੂੰ ਤੁਹਾਡੇ ਕੰਨਾਂ ਤੱਕ ਪਹੁੰਚਣ ਤੋਂ ਰੋਕਦੇ ਹਨ।
ਮੋਟੋ ਈਅਰਬਡਸ 2 ਬਿਲਟ-ਇਨ ਮਾਈਕ ਦੇ ਨਾਲ ਆਉਂਦਾ ਹੈ ਜਿਸ ਨਾਲ ਤੁਸੀਂ ਕਾਲ ਦਾ ਜਵਾਬ ਦੇ ਸਕਦੇ ਹੋ ਅਤੇ ਮਿਊਜ਼ਿਕ ਪਲੇਬੈਕ ''ਤੇ ਤੁਹਾਨੂੰ ਦੋ ਜੋੜੀ ਸਾਫਟ ਈਅਰਬਡ ਅਲੱਗ ਤੋਂ ਮਿਲਣਗੇ। ਇਨ੍ਹਾਂ ਹੈੱਡਫੋਨ ਦਾ ਭਾਰ 41 ਗ੍ਰਾਮ ਹੈ।
