5,000mAh ਬੈਟਰੀ ਨਾਲ ਲਾਂਚ ਹੋਇਆ Moto E7 Plus, ਜਾਣੋ ਕੀਮਤ ਤੇ ਫੀਚਰਜ਼

Saturday, Sep 12, 2020 - 02:10 PM (IST)

5,000mAh ਬੈਟਰੀ ਨਾਲ ਲਾਂਚ ਹੋਇਆ Moto E7 Plus, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ ਬ੍ਰਾਜ਼ੀਲ ’ਚ ਆਪਣਾ ਨਵਾਂ ਸਮਾਰਟਫੋਨ Moto E7 Plus ਲਾਂਚ ਕੀਤਾ ਹੈ। ਬ੍ਰਾਜ਼ੀਲ ’ਚ ਕੰਪਨੀ ਦੀ ਵੈੱਬਸਾਈਟ ’ਤੇ ਫੋਨ ਨੂੰ ਲਿਸਟ ਵੀ ਕਰ ਦਿੱਤਾ ਗਿਆ ਹੈ। Moto E7 Plus ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ। Moto E7 Plus ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। 

ਫੋਨ ਦੀ ਕੀਮਤ ਬਾਰੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। Moto E7 Plus 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ’ਚ ਮਿਲੇਗਾ। ਫੋਨ ਅੰਬਰ ਬ੍ਰੋਨਜ਼ ਅਤੇ ਨੇਵੀ ਬਲਿਊ ਰੰਗ ’ਚ ਖ਼ਰੀਦਿਆ ਜਾ ਸਕੇਗਾ। ਭਾਰਤ ’ਚ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਫਿਲਹਾਲ ਕੋਈ ਖ਼ਬਰ ਨਹੀਂ ਹੈ। 

Moto E7 Plus ਦੇ ਫੀਚਰਜ਼
ਫੋਨ ’ਚ ਹਾਈਬ੍ਰਿਡ ਡਿਊਲ ਸਿਮ ਸਪੋਰਟ ਹੈ। ਇਸ ਤੋਂ ਇਲਾਵਾ ਇਸ ਵਿਚ ਐਂਡਰਾਇਡ 10 ਮਿਲੇਗਾ। ਫੋਨ ’ਚ 6.5 ਇੰਚ ਦੀ ਐੱਚਯਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਕੁਆਲਕਾਮ ਦਾ 1.8GHz ਸਪੀਡ ਵਾਲਾ ਸਨੈਪਡ੍ਰੈਗਨ 460 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 610 ਜੀ.ਪੀ.ਯੂ. ਹੈ। ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ ਜਿਸ ਦਾ ਅਪਰਚਰ f/1.7 ਹੈ। ਉਥੇ ਹੀ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ f/2.2 ਹੈ। 

ਫੋਨ ’ਚ 5,000mAh ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4ਜੀ, ਬਲੂਟੂਥ v5, ਵਾਈ-ਫਾਈ, ਮਾਈਕ੍ਰੋ-ਯੂ.ਐੱਸ.ਬੀ. ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਰੀਅਰ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। 


author

Rakesh

Content Editor

Related News